ਫ਼ਰੀਦਕੋਟ, 01 ਸਤੰਬਰ (ਵਿਪਨ ਮਿੱਤਲ)-ਫ਼ਰੀਦਕੋਟ ਦੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ’ਚ ਹਮੇਸ਼ਾ ਮੋਹਰੀ ਰਹਿਣ ਦੇ ਸਮਾਜ ਸੇਵਾ ਕਰਨ ਵਾਲੇ ਯੋਗੇਸ਼ ਗਰਗ ਅਤੇ ਉਨ੍ਹਾਂ ਦੀ ਹਮਸਫਰ ਮੀਨਾਕਸ਼ੀ ਗਰਗ ਵੱਲੋਂ ਆਪਣੇ ਯੂ.ਐਸ.ਏ ਰਹਿੰਦੇ ਆਪਣੇ ਬੇਟੇ ਇੰਜਨੀਅਰ ਨਿਤੀਸ਼ ਗਰਗ ਦਾ ਜਨਮ ਦਿਨ ਗੀਤਾ ਭਵਨ, ਸਰਾਫਾ ਬਾਜ਼ਾਰ ਵਿਖੇ, ਬੇਸਹਾਰਾ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਜਿਨ੍ਹਾਂ ਨੂੰ ਪ੍ਰਭੂ ਜੀ ਕਹਿ ਕੇ ਸਤਿਕਾਰਿਆ ਜਾਂਦਾ ਹੈ ਦੇ ‘ਆਪਣਾ ਘਰ ਆਸ਼ਰਮ’ ਪਹੁੰਚ ਕੇ ਮਨਾਇਆ ਗਿਆ। ਇਸ ਮੌਕੇ ਗਰਗ ਪ੍ਰੀਵਾਰ ਬੜੀ ਹੀ ਸ਼ਰਧਾ ਨਾਲ ਪ੍ਰਭੂ ਜੀਆਂ ਨੂੰ ਦੁਪਹਿਰ ਦਾ ਭੋਜਨ ਕਰਵਾਇਆ ਗਿਆ ਅਤੇ ਫਰੂਟ ਦੀ ਸੇਵਾ ਕੀਤੀ ਗਈ। ਇਸ ਮੌਕੇ ਸੇਵਾ ਮੁਕਤ ਸਹਾਇਕ ਸਿਵਲ ਸਰਜਨ ਡਾ. ਵੀਨਾ ਅਰੋੜਾ ਉਚੇਚੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਆਪਣਾ ਘਰ ਆਸ਼ਰਮ ਦੇ ਸਮੂਹ ਪ੍ਰਬੰਧਕਾਂ ਦੀ ਇਸ ਨੇਕ ਕਾਰਜ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਸਾਨੂੰ ਆਪਣੀ ਖੁਸ਼ੀ ਮੌਕੇ ਗਰਗ ਪ੍ਰੀਵਾਰ ਵਾਂਗ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਹਨ, ਜਿਸ ਨਾਲ ਅਸੀਂ ਦੂਜਿਆਂ ਨੂੰ ਵੀ ਖੁਸ਼ੀ ਪ੍ਰਦਾਨ ਕਰ ਸਕੀਏ। ਇਸ ਮੌਕੇ ਆਪਣਾ ਘਰ ਆਸ਼ਰਮ ਦੇ ਪ੍ਰਬੰਧਕਾਂ ’ਚੋਂ ਵਿਜੇਂਦਰ ਵਿਧਾਇਕ, ਕੇਵਲ ਕਿ੍ਰਸ਼ਨ ਕਟਾਰੀਆ, ਅਰਵਿੰਦ ਛਾਬੜਾ, ਅਮਰਜੀਤ ਸਿੰਘ ਵਾਲੀਆ ਵੱਲੋਂ ਇੰਜਨੀਅਰ ਨਿਤਿਸ਼ ਗਰਗ ਦੇ ਜਨਮ ਦਿਨ ਦੀ ਪ੍ਰੀਵਾਰ ਨੂੰ ਵਧਾਈ ਦਿੱਤੀ ਗਈ।