ਜਲੰਧਰ ( ਵਿੱਕੀ ਸੂਰੀ , ਨਵੀਨ ਪੂਰੀ ) ਬੀਤੇ ਦਿਨ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਤੇ ਜਦੋਂ ਵੈਲਕਮ ਪੰਜਾਬ ਦੀ ਟੀਮ ਦੇ ਪੱਤਰਕਾਰ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਜੋ ਆਟੋ ਅਤੇ ਕਾਰਾਂ ਨੋ ਐਂਟਰੀ ਚ ਜਾ ਰਹੀਆਂ ਹਨ ਤੇ ਦੁਕਾਨਾਂ ਦੇ ਅੱਗੇ ਆਟੋ ਲਗਾ ਕੇ ਖੜੇ ਰਹਿੰਦੇ ਹਨ। ਜਿਸ ਕਾਰਨ ਉੱਥੇ ਭਾਰੀ ਜਾਮ ਲੱਗਾ ਰਹਿੰਦਾ ਹੈ। ਜਦੋਂ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਉਹਨਾਂ ਨਾਲ ਅਤੇ ਗਾਲੀ ਗਲੋਚ ਕੀਤੀ ਜਾਂਦੀ ਹੈ । ਜਦੋਂ ਉੱਥੇ ਪੱਤਰਕਾਰ ਨੇ ਪੁਲਿਸ ਮੁਲਾਜ਼ਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕੋਈ ਵੀ ਮੁਲਾਜ਼ਮ ਆਪਣੀ ਡਿਊਟੀ ਤੇ ਮੌਜੂਦ ਨਹੀਂ ਸੀ। ਲੋਕਾਂ ਵੱਲੋਂ ਜਲੰਧਰ ਦੇ ਮਾਨਯੋਗ ਕਮਿਸ਼ਨਰ ਅੱਗੇ ਬੇਨਤੀ ਹੈ ਕਿ ਇੱਥੇ ਪੱਕੇ ਤੌਰ ਤੇ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇ ।