
Skip to content
ਜਲੰਧਰ (ਵਿੱਕੀ ਸੂਰੀ) : ਡੈਸ਼ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰ ਲੰਮਾ ਪਿੰਡ ਜਲੰਧਰ ਵੱਲੋਂ ਅੱਜ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੀ 86ਵੀਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਹੁੰਦਿਆਂ ਲੰਮਾ ਪਿੰਡ ਚੌਂਕ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਇਸ ਮੌਕੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲਿਆਂ ਵਾਲੇ ਬਾਗ ਦਾ ਕਤਲੇਆਮ ਦਾ ਬਦਲਾ ਲੈਣ ਲਈ ਸਰਦਾਰ ਊਧਮ ਸਿੰਘ ਨੇ ਮਹਾਨ ਕ੍ਰਾਂਤੀਕਾਰੀ ਸੁਨਹਿਰੀ ਇਤਿਹਾਸ ਰਚਿਆ ਮਹਾਨ ਕੁਰਬਾਨੀ ਦੇਸ਼ ਦੀ ਆਜ਼ਾਦੀ ਲਈ ਕਰਕੇ ਇੱਕ ਐਸਾ ਕਾਰਜ ਰਚਿਆ ਜਿਸ ਨਾਲ ਆਉਣ ਵਾਲੀਆਂ ਕੌਮਾਂ ਸਰਦਾਰ ਊਧਮ ਸਿੰਘ ਨੂੰ ਹਮੇਸ਼ਾ ਯਾਦ ਰੱਖਣਗੀਆਂ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਦੀ ਬਦੌਲਤ ਅੱਜ ਪੂਰਾ ਦੇਸ਼ ਆਜ਼ਾਦੀ ਦਾ ਨਿਗ ਮਾਣ ਰਿਹਾ ਹੈ ਹੈ ਤੇ ਉਹਨਾਂ ਨੂੰ ਸੱਚੀ ਸ਼ਰਧਾ ਭੇਂਟ ਕਰਨ ਲਈ ਦੇਸ਼ ਭਰ ਵਿੱਚ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ ਸਰਦਾਰ ਰਾਣਾ ਨੇ ਕਿਹਾ ਕਿ ਸਰਦਾਰ ਊਧਮ ਸਿੰਘ ਦੀ ਬਹਾਦਰੀ ਹਿੰਮਤ ਦ੍ਰਿੜਤਾ ਅਤੇ ਗੁਲਾਮੀ ਦੀ ਸੋਚ ਨੂੰ ਆਜ਼ਾਦੀ ਦੀ ਸੋਚ ਵਿੱਚ ਬਦਲਣ ਲਈ ਮੁੱਖ ਰੱਖ ਕੇ ਇਹ ਮਹਾਨ ਕਾਰਜ ਕੀਤਾ ਸਾਨੂੰ ਸਾਰਿਆਂ ਨੂੰ ਦੇਸ਼ ਦੇਸ਼ ਦੇ ਇਸ ਮਹਾਨ ਸਪੂਤ ਨੂੰ ਯਾਦ ਕਰਦਿਆਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਪਾਂਧੀ ਬਣ ਕੇ ਉਹਨਾਂ ਦੇ ਅਦਾਸਾ ਤੇ ਚੱਲਣਾ ਚਾਹੀਦਾ ਇਸ ਮੌਕੇ ਉਹਨਾਂ ਨਾਲ ਸਤਿੰਦਰ ਸਿੰਘ ਪੀਤਾ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਜੰਬਾ ਜਗਜੀਤ ਸਿੰਘ ਖਾਲਸਾ ਪਰਮਜੀਤ ਸਿੰਘ ਠੇਕੇਦਾਰ ਹਰਬੰਸ ਸਿੰਘ ਗੁਰੂ ਨਾਨਕਪੁਰਾ ਦਲਜੀਤ ਸਿੰਘ ਲੰਮਾ ਪਿੰਡ ਸੁਰਿੰਦਰ ਸਿੰਘ ਰਾਜ ਸੰਤੋਖਪੁਰਾ ਹੁੰਮਣ ਸਿੰਘ ਸੁਖਦੇਵ ਸਿੰਘ ਸੋਨੂ ਮਹਿੰਦਰ ਸਿੰਘ ਲੰਮਾ ਪਿੰਡ ਲਾਲ ਚੰਦ ਜਗਿੰਦਰ ਸਿੰਘ ਜੰਬਾ ਰਾਜ ਕੁਮਾਰ ਕਮਲਜੀਤ ਸਿੰਘ ਤੇ ਤਜਿੰਦਰ ਸਿੰਘ ਰਿੰਕਾ ਸਮੇਤ ਹੋਰ ਬਹੁਤ ਸਾਰੇ ਮੈਂਬਰਾਂ ਨੇ ਫੁੱਲਾਂ ਦੇ ਹਾਲ ਪਾ ਕੇ ਸਰਦਾਰ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਫੋਟੋ ਕੈਪਸ਼ਨ ਅੱਜ ਲੰਮਾ ਪਿੰਡ ਚੌਂਕ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾ ਭੇਟ ਕਰਦੇ ਹੋਏ ਰਣਜੀਤ ਸਿੰਘ ਰਾਣਾ ਚੇਅਰਮੈਨ ਮਹਿੰਦਰ ਸਿੰਘ ਜੰਬਾ ਜਗਜੀਤ ਸਿੰਘ ਟਰਾਂਸਪੋਰਟ ਠੇਕੇਦਾਰ ਪਰਮਜੀਤ ਸਿੰਘ ਤੇ ਹੋਰ ਆਗੂ ਦਿਖਾਈ ਦੇ ਰਹੇ ਹਨRelated