ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) ਪੰਜਾਬ ਰਾਜ ਦੀਆਂ ਸਕੂਲ ਖੇਡਾਂ ਜੋ ਕਿ ਜੋਨ ਪੱਧਰ ‘ਤੇ ਹਕੂਮਤ ਸਿੰਘ ਵਾਲਾ ਮੈਰੀਟੋਰੀਅਸ ਸਕੂਲ ਵਿੱਚ ਮਿਤੀ 25 ਸਤੰਬਰ ਤੋਂ 27 ਸਤੰਬਰ ਤੱਕ ਕਰਵਾਈਆਂ ਗਈਆਂ ਸਨ। ਇਹਨਾਂ ਖੇਡਾਂ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ, ਕੁੱਲਗੜ੍ਹੀ ਦੇ 31 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 11 ਵਿਦਿਆਰਥੀਆਂ ਨੇ ਮੈਡਲ ਪ੍ਰਾਪਤ ਕੀਤੇ। ਅੰਡਰ-14 ਲੜਕੇ ਵਰਗ ਵਿੱਚ ਇੰਦਰਜੀਤ ਸਿੰਘ (ਅੱਠਵੀਂ)ਡਿਸਕਸ ਥਰੋ ਵਿੱਚ ਦੂਜਾ ਸਥਾਨ, ਅਰੁਣਪ੍ਰੀਤ ਸਿੰਘ (ਅੱਠਵੀਂ) ਸ਼ਾਰਟਪੁੱਟ ਵਿੱਚ ਦੂਜਾ ਸਥਾਨ ਅਰਮਾਨ ਅਟਵਾਲ (ਸੱਤਵੀਂ) 6000 ਮੀਟਰ ਰੇਸ ਵਿੱਚ ਪਹਿਲਾ ਸਥਾਨ, ਗੁਰਨਾਜ ਸਿੰਘ (ਸੱਤਵੀਂ) 6000 ਮੀਟਰ ਰੇਸ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਅੰਡਰ-14 ਵਰਗ ਵਿੱਚ ਐਸ਼ਮੀਤ ਕੌਰ (ਅੱਠਵੀਂ) ਡਿਸਕਸ-ਥਰੋ ਵਿੱਚ ਦੂਜਾ ਸਥਾਨ, ਗੁਰਨੀਤ ਕੌਰ(ਸੱਤਵੀਂ) ਸ਼ਾਰਟਪੁੱਟ ਵਿੱਚ ਦੂਜਾ ਸਥਾਨ, ਸਿਮਰਨਪ੍ਰੀਤ ਕੌਰ (ਸੱਤਵੀਂ) ਡਿਸਕਸ-ਥਰੋ ਵਿੱਚ ਤੀਜਾ ਸਥਾਨ ਅਤੇ ਸੁਖਮਨੀ (ਅੱਠਵੀਂ) 100 ਮੀਟਰ ਰੇਸ ਵਿੱਚ ਤੀਜਾ ਸਥਾਨ ਤੇ ਰਹੇ। ਅੰਡਰ-17 ਵਰਗ ਲੜਕੀਆਂ ਵਿੱਚ ਐਸ਼ਮੀਤ ਕੌਰ (ਦਸਵੀਂ) ਜੈਵਲਿਨ-ਥਰੋ ਵਿੱਚ ਤੀਜਾ ਸਥਾਨ, ਕੋਮਲਦੀਪ ਕੌਰ (ਦਸਵੀਂ) ਰੇਸ 1500 ਮੀਟਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ- 19 ਵਰਗ ਲੜਕੀਆਂ ਵਿੱਚ ਆਦਿਕਾ(ਗਿਆਰਵੀਂ) ਟਰਿੱਪਲ- ਜੰਪ ਵਿੱਚ ਤੀਜੇ ਸਥਾਨ ‘ਤੇ ਰਹੀ। ਅੱਜ ਇਹਨਾਂ ਵਿਦਿਆਰਥੀਆਂ ਦੇ ਸਕੂਲ ਪਹੁੰਚਣ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਚੇਅਰਮੈਨ ਸ. ਕੰਵਰਜੀਤ ਸਿੰਘ, ਡਾਇਰੈਕਟਰ ਸ. ਪਰਵਿੰਦਰ ਸਿੰਘ, ਵਾਇਸ ਚੇਅਰਮੈਨ ਸ. ਸ਼ਰਨਪ੍ਰੀਤ ਸਿੰਘ, ਜਨਰਲ ਸਕੱਤਰ ਸ. ਸਨੇਹਪ੍ਰੀਤ ਸਿੰਘ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਸੁਭਾਸ਼ ਸਿੰਘ ਅਤੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਜੀ ਵੱਲੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਇਸ ਦੇ ਨਾਲ਼ ਹੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਸੁਭਾਸ਼ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦਿਆਂ ਹੋਇਆਂ ਹੋਰ ਵੀ ਜ਼ਿਆਦਾ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਸਕੂਲ ਦੇ ਅਧਿਆਪਕ ਡੀ.ਪੀ.ਈ ਗੁਰਪ੍ਰੀਤ ਸਿੰਘ ਦੀ ਸਖ਼ਤ ਘਾਲਣਾ ਦਾ ਨਤੀਜਾ ਹੈ।