
Skip to content

ਸ਼ੁਗਰ ਦੇ ਮਰੀਜ਼ਾਂ ਲਈ ਗਰਮੀਆਂ ’ਚ ਫਾਇਦੇਮੰਦ ਇਹ ਜੂਸ, ਸਰੀਰ ਰਹੇਗਾ ਠੰਡਾ ਤੇ ਹਾਈਡ੍ਰੇਟ
ਗਰਮੀਆਂ ਦੇ ਮੌਸਮ ’ਚ ਸ਼ੁਗਰ ਦੇ ਮਰੀਜ਼ਾਂ ਲਈ ਸਰੀਰ ਨੂੰ ਹਾਈਡ੍ਰੇਟ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ’ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ ’ਚ ਕੁਝ ਕੁਦਰਤੀ ਅਤੇ ਪੌਸ਼ਟਿਕ ਜੂਸ ਸਿਹਤ ਲਈ ਕਾਫ਼ੀ ਲਾਭਕਾਰੀ ਸਾਬਤ ਹੋ ਸਕਦੇ ਹਨ। ਇਹ ਜੂਸ ਨਾ ਸਿਰਫ਼ ਤਾਜ਼ਗੀ ਦਿੰਦੇ ਹਨ, ਸਗੋਂ ਸਰੀਰ ਨੂੰ ਠੰਡਕ ਅਤੇ ਉਰਜਾ ਵੀ ਪ੍ਰਦਾਨ ਕਰਦੇ ਹਨ।
ਕਰੇਲੇ ਦਾ ਜੂਸ ਸ਼ੁਗਰ ਲੈਵਲ ਨੂੰ ਕੰਟਰੋਲ ਕਰਨ ਅਤੇ ਇੰਸੁਲਿਨ ਨੂੰ ਬਲੈਂਸ ਕਰਨ ’ਚ ਮਦਦਗਾਰ ਮੰਨਿਆ ਜਾਂਦਾ ਹੈ। ਟਮਾਟਰ ਦਾ ਜੂਸ ਲੋ ਕੈਲੋਰੀ ਅਤੇ ਫਾਈਬਰ ਨਾਲ ਭਰਪੂਰ ਹੋਣ ਕਾਰਨ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਅਤੇ ਭਾਰ ਘਟਾਉਣ ’ਚ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਨਿੰਬੂ ਪਾਣੀ ਗਰਮੀਆਂ ’ਚ ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਤਰਬੂਜ ਦਾ ਜੂਸ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਹਾਜ਼ਮੇ ਲਈ ਵੀ ਫਾਇਦੇਮੰਦ ਹੈ। ਲੌਕੀ ਦਾ ਜੂਸ ਸਰੀਰ ਨੂੰ ਠੰਡਕ ਦੇਣ ਅਤੇ ਬਲੱਡ ਸ਼ੂਗਰ ਲਈ ਲਾਭਕਾਰੀ ਮੰਨਿਆ ਜਾਂਦਾ ਹੈ।
ਉੱਥੇ ਹੀ ਜਾਮੁਨ ਦਾ ਜੂਸ ਡਾਇਬਟੀਜ਼ ਮਰੀਜ਼ਾਂ ਲਈ ਖਾਸ ਤੌਰ ’ਤੇ ਫਾਇਦੇਮੰਦ ਦੱਸਿਆ ਜਾਂਦਾ ਹੈ, ਕਿਉਂਕਿ ਇਹ ਇੰਸੁਲਿਨ ਸੰਵੇਦਨਸ਼ੀਲਤਾ ਵਧਾਉਣ ਅਤੇ ਪਚਣ ਤੰਤਰ ਨੂੰ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ।
Related