ਚੀਨ ਨੇ ਐਤਵਾਰ ਨੂੰ ਅਪਣੀ ਤੇਜ਼ ਰਫ਼ਤਾਰ ਬੁਲੇਟ ਟ੍ਰੇਨ ਦਾ ਅਪਡੇਟਡ ਮਾਡਲ ਲਾਂਚ ਕੀਤਾ। ਰੇਲਗੱਡੀ ਦੇ ਨਿਰਮਾਤਾ ਦਾ ਦਾਅਵਾ ਹੈ ਕਿ ਟੈਸਟ ਦੌਰਾਨ ਇਸ ਦੀ ਰਫਤਾਰ 450 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚ ਗਈ, ਜਿਸ ਨਾਲ ਇਹ ਦੁਨੀਆਂ ਦੀ ਸੱਭ ਤੋਂ ਤੇਜ਼ ਤੇਜ਼ ਰਫਤਾਰ ਰੇਲ ਗੱਡੀ ਬਣ ਗਈ ਹੈ।

    ਚਾਈਨਾ ਸਟੇਟ ਰੇਲਵੇ ਗਰੁੱਪ ਕੰਪਨੀ (ਚਾਈਨਾ ਰੇਲਵੇ) ਦੇ ਅਨੁਸਾਰ, ਸੀ.ਆਰ. 450 ਪ੍ਰੋਟੋਟਾਈਪ ਵਜੋਂ ਜਾਣਿਆ ਜਾਂਦਾ, ਨਵਾਂ ਮਾਡਲ ਯਾਤਰਾ ਦੇ ਸਮੇਂ ਨੂੰ ਹੋਰ ਘਟਾਏਗਾ ਅਤੇ ਕਨੈਕਟੀਵਿਟੀ ’ਚ ਸੁਧਾਰ ਕਰੇਗਾ, ਜਿਸ ਨਾਲ ਮੁਸਾਫ਼ਰਾਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ।

    ਸਰਕਾਰੀ ਮੀਡੀਆ ਨੇ ਦਸਿਆ ਕਿ ਸੀ.ਆਰ. 450 ਪ੍ਰੋਟੋਟਾਈਪ ਨੇ 450 ਕਿਲੋਮੀਟਰ ਪ੍ਰਤੀ ਘੰਟੇ ਦੀ ਟੈਸਟ ਸਪੀਡ ਦਰਜ ਕੀਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਰੀਪੋਰਟ ਮੁਤਾਬਕ ਇਹ ਸੀ.ਆਰ.400 ਫਕਸਿੰਗ ਹਾਈ ਸਪੀਡ ਰੇਲ (ਐਚ.ਐਸ.ਆਰ.) ਨਾਲੋਂ ਬਹੁਤ ਤੇਜ਼ ਹੈ, ਜੋ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਹੈ।