ਫਰੀਦਕੋਟ (ਵਿਪਨ ਮਿੱਤਲ) :- “ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ” ਹੂਸੈਨੀਵਾਲਾ ਬਾਰਡਰ ਜੋ ਪੰਜਾਬ ਦੇ ਫਿਰੋਜ਼ਪੁਰ ਜਿਲੇ ਵਿੱਚ ਪੈਦਾ ਹੈ ਅਤੇ ਸਾਡੇ ਸੂਰਬੀਰਾਂ ਦੀ ਪਵਿੱਤਰ ਧਰਤੀ ਹੈ। ਹੁਸੈਨੀਵਾਲਾ ਬਾਰਡਰ ਤੇ ਲੋਕ ਦੂਰੋਂ ਤੋੰ ਦੂਰ ਆ ਕੇ ਆਪਣੇ ਸ਼ਹੀਦਾਂ ਨੂੰ ਸਜਦਾ ਕਰਦੇ ਹਨ । ਇਥੇ ਹੀ ਬਹੁਤ ਸੁੰਦਰ ਯਾਦਗਾਰ ਇਹਨਾਂ ਸ਼ਹੀਦਾਂ ਦੇ ਨਾਮ ਤੇ ਬਣੀ ਹੋਈ ਹੈ। ਇਹ ਸਥਾਨ ਸ਼ਹੀਦ ਭਗਤ ਸਿੰਘ,ਰਾਜਗੁਰ ਤੇ ਸੁਖਦੇਵ ਦੀਆਂ ਯਾਦਾਂ ਨੂੰ ਸਮਾਈ ਬੈਠਾ ਹੈ। ਇਸੇ ਹੀ ਸ਼ਹਿਰ ਵਿੱਚ ਸ਼ਹੀਦਾਂ ਦੇ ਨਾਮ ਤੇ ਇੱਕ ਸਾਰਾਗੜ੍ਹੀ ਦੀ ਲੜਾਈ ਦੀ ਸਰਦਾਰੀ ਸਾਨੂੰ ਵਿਰਸੇ ਵਿਚ ਮਿਲੀ ਹੈ । ਸਾਰਾਗੜ੍ਹੀ ਸਨਮਾਨ ਦਾ ਪ੍ਰਤੀਕ ਹੈ। ਇਸ ਲੜਾਈ ਵਿੱਚ 12 ਸਤੰਬਰ 1897 ਦਾ ਜਿਕਰ ਆਉਂਦਾ ਹੈ । ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ (36 ਸਿੱਖ ਰੈਜੀਮੈਂਟ) ਜੋ ਹੁਣ 4 ਸਿੱਖ ਰੈਜੀਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ ‘ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ ਸੀ। ਇਸੇ ਲੜਾਈ ਦੇ ਮੁੱਖ ਹੌਲਦਾਰ ਈਸ਼ਰ ਸਿੰਘ ਤੇ ਉਹਨਾਂ ਦੇ ਨਾਲ ਬਹਾਦਰ ਸਾਥੀਆਂ ਨੇ ਐਨ.ਡਬਲਿਊ.ਐਫ ਪੀ.ਤੇ ਹਜਾਰਾਂ ਦੁਸ਼ਮਣਾਂ ਦੇ ਖਿਲਾਫ ਲੜਦੇ ਹੋਏ ਇਸ ਚੌਕੀ ਨੂੰ ਸੱਤ ਘੰਟੇ ਆਪਣੇ ਕਬਜੇ ਵਿੱਚ ਰੱਖਿਆ ਸੀ 21 ਸਿੱਖ ਸਿਪਾਹੀਆ ਦਾ ਇਹ ਸਭ ਤੋਂ ਉੱਚਾ ਬਲੀਦਾਨ ਸੀ। ਇਹਨਾਂ ਸਿੱਖ ਸਿਪਾਹੀਆ ਦੀ ਉਮਰ 23 ਸਾਲ ਤੋ ਲੈ ਕੇ 40 ਸਾਲ ਦੇ ਵਿੱਚਕਾਰ ਸੀ। ਸਾਰਾਗੜ੍ਹੀ ਦੀ ਜੰਗ ਵਿੱਚ 10 ਹਜ਼ਾਰ ਅਫਗਾਨੀਆਂ ਦਾ ਡਟ ਕੇ ਮੁਕਾਬਲਾ ਕਰਨ ਵਾਲ਼ੇ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸੈਨਿਕਾਂ ਦੀ ਸ਼ਹਾਦਤ ਨੂੰ ਸਲਾਮ ਹੈ। ਜਿਹਨਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਉਸ ਸਮੇਂ ਸਭ ਤੋ ਉੱਚਾ ਬਹਾਦਰੀ ਇਨਾਮ ਸੀ। ਜਿਹੜਾ ਭਾਰਤੀ ਫੌਜੀਆਂ ਨੂੰ ਦਿੱਤਾ ਜਾਦਾ ਸੀ। ਇਸੇ ਹੀ ਸਥਾਨ ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹਨ। ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਸੁੰਦਰ ਸਾਰਾਗੜ੍ਹੀ ਮਿਊਜ਼ੀਅਮ ਹੈ। ਜਿਸ ਵਿੱਚ ਇਹਨਾਂ 21 ਸਿੱਖ ਸਿਪਾਹੀਆ ਦੇ ਬਹਾਦਰੀ ਦੀਆਂ ਤਸਵੀਰਾਂ ਤੇ 12 ਕੁ ਮਿੰਟ ਦੀ ਡਾਕੂਮੈਂਟਰੀ ਫਿਲਮ ਦਿਖਾਈ ਜਾਂਦੀ ਹੈ । ਇਸ ਫਿਲਮ ਨੂੰ ਦੇਖ ਕੇ ਮਨ ਵਿਚ ਇੱਕ ਵੱਖਰੇ ਤਰਾਂ ਦਾ ਜੋਸ਼ ਉਤਪੰਨ ਹੁੰਦਾ ਜਦੋ ਅਸੀ ਉਹਨਾ ਸਿਪਾਹੀਆ ਦੇ ਬਹਾਦਰੀ ਦੇ ਕਿੱਸੇ ਸੁਣਦੇ ਹਾਂ। ਇਸ ਸਥਾਨ ਦੇ ਬਹੁਤ ਹੀ ਨਜਦੀਕ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਜੰਗੀ ਯਾਦਗਾਰ ਬਣਾਈ ਗਈ ਹੈ। ਜਿਸ ਦੀ ਹਾਲਤ ਸਫਾਈ ਪੱਖੋਂ ਬਹੁਤ ਹੀ ਤਰਸਯੋਗ ਹੈ। ਇਸ ਯਾਦਗਾਰ ਦਾ ਉਦਘਾਟਨ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਜੀ ਵੱਲੋ ਮਿਤੀ 12 ਸਤੰਬਰ 2024 ਆਪਣੇ ਕਰ ਕਲਮਾਂ ਨਾਲ ਕੀਤਾ ਗਿਆ ਸੀ। ਇੱਥੇ ਸਫਾਈ ਦਾ ਬਹੁਤ ਮਾੜਾ ਹਾਲ ਜਿਹੜੇ ਫੁੱਲਾਂ ਦੇ ਹਾਰ ਇਹਨਾਂ ਸ਼ਹੀਦਾਂ ਨੂੰ ਪਹਿਨਾਏ ਗਏ ਸਨ । ਅੱਜ ਵੀ ਉੱਥੇ ਜਮੀਨ ਤੇ ਖਿਲਰੇ ਪਾਏ ਹਨ ਤੇ ਕੁੱਤੇ ਥਾਂ ਥਾਂ ਤੇ ਬੈਠੇ ਦਿਖਾਈ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਇਸ ਦੀ ਸਾਂਭ-ਸੰਭਾਲ ਵੱਲ ਜਰੂਰੀ ਧਿਆਨ ਦੇਣ ਦੀ ਲੋੜ ਹੈ।