ਫ਼ਰੀਦਕੋਟ 21 ਅਕਤੂਬਰ (ਵਿਪਨ ਮਿੱਤਲ) :- ਹਨੇਰੇ ‘ਤੇ ਰੌਸ਼ਨੀ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੀਵਾਲੀ ਦਾ ਤਿਉਹਾਰ ਹਰ ਸਾਲ ਦੀ ਤਰਾਂ ਫਰੀਦਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਸੋ ਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਹੇਠ ਰੈੱਡ ਕਰਾਸ ਸੋ ਸਾਇਟੀ ਫਰੀਦਕੋਟ ਵੱਲੋਂ ਕੋਟ ਕਪੂਰਾ ਤਲਵੰਡੀ ਬਾਈਪਾਸ ਤੇ ਚਲਾਏ ਜਾ ਰਹੇ ਉਜਾਲਾ ਸਕੂਲ ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਨਾਲ ਮਨਾਇਆ ਗਿਆ। ਸੋ ਸਾਇਟੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਨੇ ਇਹਨਾ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਸੀ ਪਿਆਰ,ਭਾਈਚਾਰਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ ਇਹ ਤਿਉਹਾਰ ਭਾਰਤ ਦੇ ਹਰੇਕ ਕੋਨੇ ਵਿੱਚ ਮਨਾਏ ਜਾਣ ਵਾਲੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਮੁੱਖ ਤੌਰ ਤੇ ਹਿੰਦੂਆਂ,ਸਿੱਖਾਂ,ਜੈਨੀਆਂ,ਬੋਧੀਆਂ ਆਦਿ ਦੁਆਰਾ ਮਨਾਇਆ ਜਾਂਦਾ ਹੈ ਇਹ ਤਿਉਹਾਰ ਹਰੇਕ ਧਰਮ ਵਿੱਚ ਵੱਖ ਵੱਖ ਘਟਨਾਵਾਂ ਨਾਲ ਜੁੜਿਆ ਹੋਇਆ ਹੈ।ਇਸ ਤਿਉਹਾਰ ਦਾ ਮੁੱਖ ਵਿਸ਼ਾ ਹਨੇਰੇ ‘ਤੇ ਰੌਸ਼ਨੀ ਦੀ ਜਿੱਤ ,ਅਗਿਆਨਤਾ ‘ਤੇ ਗਿਆਨ ਦੀ ਜਿੱਤ ਅਤੇ ਸਾਰੇ ਧਰਮਾਂ ਵਿੱਚ ਬੁਰਾਈ ‘ਤੇ ਚੰਗਿਆਈ ਦੀ ਜਿੱਤ ਹੈ। ਇਸ ਦਿਨ ਲੋਕ ਆਪਣੇ ਆਪਣੇ ਘਰਾਂ ਅਤੇ ਦੁਕਾਨਾਂ ਤੇ ਦੀਪਮਾਲਾ ਕਰਦੇ ਹਨ।ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਸੋਸਾਇਟੀ ਵੱਲੋਂ ਹੋਸਟਲ ਦੇ ਸਾਰੇ ਬੱਚਿਆਂ ਅਤੇ ਬਿਰਧ ਆਸ਼ਰਮ ਦੇ ਸਾਰੇ ਬਜ਼ੁਰਗਾਂ ਨੂੰ ਫਲ – ਫਰੂਟ ਅਤੇ ਮਠਿਆਈ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਸੋਸਾਇਟੀ ਦੇ ਮੀਤ ਪ੍ਰਧਾਨ ਸ ਜਸਵਿੰਦਰ ਸਿੰਘ ਅਤੇ ਪ੍ਰੋਜੈਕਟ ਚੇਅਰਮੈਨ ਰਾਜੇਸ਼ ਸੁਖੀਜਾ ਨੇ ਸਭਨਾ ਦੀ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਅਪੀਲ ਕੀਤੀ ਕੇ ਸਾਨੂੰ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਮੁੱਖ ਰੱਖਦੇ ਹੋਏ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਹੋ ਸਕੇ ਤਾਂ ਅੱਜ ਦੇ ਦੇ ਦਿਨ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।ਅੰਤ ਵਿੱਚ ਸਭਨਾ ਦਾ ਧੰਨਵਾਦ ਕੀਤਾ ਗਿਆ। ਹੋਸਟਲ ਦੇ ਪ੍ਰਬੰਧਕਾਂ ਵੱਲੋਂ ਸੋਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।