
Skip to content
ਦਸ਼ਹਿਰਾ ਮੇਲੇ ਦੀਆਂ ਤਿਆਰੀਆਂ ਚਰਮ ’ਤੇ, ਪ੍ਰਸ਼ਾਸਨ ਵੱਲੋਂ ਸਖ਼ਤ ਨਿਗਰਾਨੀ ਦੇ ਇੰਤਜ਼ਾਮ ਜਲੰਧਰ (ਪੁਨੀਸ਼ ਅਰੋੜਾ) 1 ਅਕਤੂਬਰ – ਸ਼ਹਿਰ ਵਿੱਚ ਹੋਣ ਵਾਲੇ ਵਿਸ਼ਾਲ ਦਸ਼ਹਿਰਾ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਅੱਜ ਐਸਪੀ ਹਰਵਿੰਦਰ ਗਿੱਲ, ਏਐਸਪੀ ਸਰਵਜੀਤ ਸਿੰਘ, ਐਸਐਚਓ ਸਾਹਿਲ ਚੌਧਰੀ ਅਤੇ ਵਾਰਡ ਨੰਬਰ 50 ਦੇ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਨੇ ਆਪਣੀ ਟੀਮ ਸਮੇਤ ਦਸ਼ਹਿਰਾ ਗਰਾਊਂਡ ਦਾ ਦੌਰਾ ਕੀਤਾ ਅਤੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ ਜਾਂ ਅਣਸ਼ਿਸ਼ਤ ਵਰਤਾਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। “ਕਾਨੂੰਨ-ਵਿਰੁੱਧ ਹਰਕਤ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ,” ਐਸਪੀ ਹਰਵਿੰਦਰ ਗਿੱਲ ਨੇ ਚੇਤਾਵਨੀ ਦਿੱਤੀ।
ਉਹਨਾਂ ਦੱਸਿਆ ਕਿ ਮੇਲੇ ਨੂੰ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਪੁਲਿਸ ਵੱਲੋਂ ਵਧੇਰੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ, ਵਿਸ਼ੇਸ਼ ਟੀਮਾਂ ਦੀ ਤਾਇਨਾਤੀ ਅਤੇ ਦਰਜਨਾਂ ਪੁਲਿਸ ਮੁਲਾਜ਼ਮ ਹਰ ਕੋਨੇ ’ਤੇ ਮੁੱਹਰੀ ਨਿਗਰਾਨੀ ਕਰਨਗੇ।ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਨੇ ਲੋਕਾਂ ਨੂੰ ਸ਼ਾਂਤੀ ਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ, “ਦਸ਼ਹਿਰਾ ਸਾਡੀ ਸੰਸਕ੍ਰਿਤੀ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ। ਆਓ ਇਸਨੂੰ ਮਿਲ-ਜੁਲ ਕੇ, ਖੁਸ਼ੀ ਤੇ ਭਾਈਚਾਰੇ ਨਾਲ ਮਨਾਈਏ।”Related