Skip to content
ਜਲੰਧਰ (ਨਵੀਨ ਪੁਰੀ) ਜਲੰਧਰ ਦੇ ਕਾਲਾ ਸਿੰਘਾ ‘ਚ ਬਤੌਰ ਡਿਊਟੀ ਕਰਦੇ ਹੋਏ ASI ਰਣਜੀਤ ਸਿੰਘ ਜੀ ਬੀਤੇ ਦਿਨ ਭੁਲੱਥ ਦੇ ਵਿੱਚ SHO ਲਗਾਏ ਗਏ। ਉਹਨਾਂ ਨੂੰ ਮਿਲਣ ਲਈ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਸੂਰੀ ਅਤੇ ਓਹਨਾ ਦੇ ਨਾਲ ਵੈਲਕਮ ਪੰਜਾਬ ਦੇ ਪੱਤਰਕਾਰ ਅਮਨ ਅਤੇ ਸੈਨੀ ਮੋਟਰ ਕਾਲਾ ਸਿੰਘਾ ਰੋਡ ਤੋਂ ਪਹੁੰਚੇ ਅਤੇ ਰਣਜੀਤ ਸਿੰਘ ਨੂੰ SHO ਬਣਨ ਦੀ ਮੁਬਾਰਕਬਾਦ ਦਿੱਤੀ। ਇਹਨਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਦੀ ਛਵੀ ਬਹੁਤ ਅੱਛੀ ਹੈ ਜੋ ਕਿ ਇਹਨਾਂ ਨੇ ਬਤੌਰ ਕਾਲਾ ਸਿੰਘਾ ਡਿਊਟੀ ਕੀਤੀ ਅਤੇ ਲੋਕਾਂ ਦਾ ਇੰਨਾ ਪਿਆਰ ਪਾਇਆ ਕਿ ਲੋਕ ਅੱਜ ਇਨੀ ਦੂਰ ਵੀ ਇਹਨਾਂ ਨੂੰ ਵਧਾਈਆਂ ਦੇਣ ਲਈ ਪਹੁੰਚੇ ਅਤੇ ਕਿਹਾ ਕਿ ਇਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ । ਭੁਲੱਥ ਦੇ ਲੋਕ ਹੁਣ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਬੜੇ ਵਧੀਆ SHO ਸਾਹਿਬ ਲਗਾਏ ਗਏ ਹਨ ਅਤੇ ਉਹਨਾਂ ਨੇ ਸਰਕਾਰ ਦਾ ਇਸ ਗੱਲ ਨੂੰ ਲੈ ਕੇ ਧੰਨਵਾਦ ਕੀਤਾ।
Related