ਹਰਿਆਣਾ ਦੇ ਗੁਰੂਗ੍ਰਾਮ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਤੇਜ ਰਫਤਾਰ ਸਪੋਰਟਸ ਬਾਈਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਉਂਦੀ ਹੈ ਤੇ ਨੌਜਵਾਨ ਤਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੇ ਸਰੀਰ ਦੇ ਦੋ ਹਿੱਸੇ ਹੋ ਜਾਂਦੇ ਹਨ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ।

ਮ੍ਰਿਤਕ ਦੀ ਪਛਾਣ ਰਾਜਸਥਾਨ ਦੇ ਰਹਿਣ ਵਾਲੇ ਰਿਤੁਜ ਬੇਨੀਵਾਲ (27 ਸਾਲਾ) ਨੌਜਵਾਨ ਵਜੋਂ ਹੋਈ ਹੈ। ਉਹ ਇਕ ਕੰਪਿਊਟਰ ਹਾਰਡਵੇਅਰ ਕੰਪਨੀ ਵਿਚ ਕੰਮ ਕਰਦਾ ਸੀ। ਰਿਤੁਜ ਬੇਨੀਵਾਲ ਨੇ ਕਾਨਪੁਰ ਆਈਆਈਟੀ ਤੋਂ ਇੰਜੀਨੀਅਰਿੰਗ ਕੀਤੀ ਹੈ।
ਹਾਦਸਾ ਸ਼ੁੱਕਰਵਾਰ ਲਗਭਗ ਸਾਢੇ 6 ਵਜੇ DLF ਫੇਜ਼-2 ਥਾਣਾ ਇਲਾਕੇ ਵਿਚ ਸਾਈਬਰ ਸਿਟੀ ਕੋਲ ਗੋਲਫ ਕੋਰਸ ਰੋਡ ‘ਤੇ ਹੋਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਬਾਈਕ ਤੇਜ਼ ਰਫਤਾਰ ਵਿਚ ਸੀ। ਅਚਾਨਕ ਬਾਈਕ ਦਾ ਸੰਤੁਲਨ ਵਿਗੜਿਆ ਤੇ ਨੌਜਵਾਨ ਸੜਕ ਕਿਨਾਰੇ ਲੱਗੇ ਡਿਵਾਈਡਰ ਦੇ ਲੋਹੇ ਦੀਆਂ ਤਾਰਾਂ ਨਾਲ ਟਕਰਾ ਗਿਆ। ਤੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ।