ਜਲੰਧਰ (ਵਿੱਕੀ ਸੂਰੀ) ਅੱਜ ਸਵੇਰੇ ਡਿਵੀਜ਼ਨ ਨੰਬਰ 5 ਦੇ ਅਧੀਨ ਭਈਆ ਮੰਡੀ ਸਥਿਤ ਸ਼੍ਰੀ ਰਾਮ ਕਰਿਆਨਾ ਸਟੋਰ ਨੂੰ ਅਣਪਛਾਤੇ ਚੋਰਾਂ ਨੇ ਇੱਕ ਵਾਰ ਫੇਰ ਨਿਸ਼ਾਨਾ ਬਣਾਇਆ। ਇਹ ਚੋਰੀ ਇਸ ਦੁਕਾਨ ‘ਤੇ ਤੀਜੀ ਵਾਰੀ ਵਾਪਰੀ ਹੈ। ਜਾਣਕਾਰੀ ਅਨੁਸਾਰ, ਪਿਛਲੇ ਦੋ ਸਾਲਾਂ ਵਿੱਚ ਵੀ ਦੋ ਵਾਰ ਇੱਥੇ ਚੋਰੀ ਹੋ ਚੁੱਕੀ ਹੈ। ਇਸ ਲਗਾਤਾਰ ਚੋਰੀ ਦੀਆਂ ਘਟਨਾਵਾਂ ਕਰਕੇ ਇਲਾਕੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਹੁਣ ਤਾਂ ਦਿਨ ਚੜ੍ਹਦੇ ਹੀ ਚੋਰੀਆਂ ਹੋਣ ਲੱਗ ਪਈਆਂ ਹਨ, ਪਰ ਫਿਰ ਵੀ ਪ੍ਰਸ਼ਾਸਨ ਪਾਸੋਂ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਇਲਾਕਾ ਨਿਵਾਸੀਆਂ ਵਲੋਂ ਮਾਨਯੋਗ SHO ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਇਲਾਕੇ ਵਿੱਚ ਗਸਤ ਵਧਾਈ ਜਾਵੇ, ਤਾਂ ਜੋ ਚੋਰੀਆਂ ਹੋਣ ਤੇ ਨੱਥ ਪਾਈ ਜਾਵੇ ਅਤੇ ਇਲਾਕੇ ਦੀ ਸ਼ਾਂਤੀ ਬਰਕਰਾਰ ਰਹੇ।