
Skip to content
ਜਲੰਧਰ (ਵਿੱਕੀ ਸੂਰੀ) ਅੱਜ ਸਵੇਰੇ ਸ਼ਿਵਪੁਰੀ ਬਸਤੀ ਸ਼ੇਖ ਵਿਖੇ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ(BJP) ਨਗਰ ਨਿਗਮ ਜਲੰਧਰ ਦੇ ਸ. ਮਨਜੀਤ ਸਿੰਘ ਟੀਟੂ, ਵਾਰਡ ਨੰਬਰ 40 ਦੇ ਕੌਂਸਲਰ ਅਜੇ ਬੱਬਲ, ਸ਼ਿਵਪੁਰੀ ਦੇ ਪ੍ਰਧਾਨ ਹੈਪੀ ਸੇਖੜੀ, ਰਾਜਕੁਮਾਰ ਸੂਰੀ, ਜਯੋਤੀ ਸੂਰੀ, ਸੰਨੀ ਧੰਜਲ, ਵਿਨੋਦ ਲੋਧੀ, ਬਿੱਲਾ ਕਲੇਰ ਅਤੇ ਮਧਨ ਸਿਆਲ ਦੀ ਅਗਵਾਈ ਦੇ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਰਾਜ ਕੁਮਾਰ ਸੂਰੀ ਦਾ ਜਨਮਦਿਨ ਵੀ ਸੀ, ਉਹਨਾਂ ਨੇ ਆਪਣੇ ਜਨਮਦਿਨ ਮੌਕੇ ਉਥੇ ਕਚੋਰੀਆਂ ਅਤੇ ਛੋਲਿਆਂ ਦਾ ਲੰਗਰ ਲਗਾਇਆ।ਸ. ਮਨਜੀਤ ਸਿੰਘ ਟੀਟੂ ਜੀ ਨੇ ਕਿਹਾ ਕਿ ਵਾਤਾਵਰਨ ਨੂੰ ਅਗਰ ਸਾਫ ਸੁਥਰਾ ਬਣਾਉਣਾ ਹੈ ਤਾਂ ਉਹਦੇ ਲਈ ਬੂਟੇ ਲਗਾਉਣ ਦੀ ਬੜੀ ਜਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਤਰਾਂ ਅੱਜ ਰਾਜਕੁਮਾਰ ਸੂਰੀ ਜੀ ਨੇ ਆਪਣੇ ਜਨਮਦਿਨ ਮੌਕੇ ਬੂਟੇ ਲਗਾ ਕੇ ਦਿਨ ਦੀ ਵਧੀਆ ਸ਼ੁਰੂਆਤ ਕੀਤੀ, ਉਸ ਤਰਾਂ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਜਨਮਦਿਨ ਮੌਕੇ, ਆਪਣੇ ਬੱਚਿਆਂ ਦੇ ਜਨਮਦਿਨ ਮੌਕੇ ਜਾ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਬੂਟੇ ਲੱਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਈਏ। ਇਸ ਮੌਕੇ ਪ੍ਰਦੀਪ ਕੁਮਾਰ ਧਾਮੀ, ਜਗਦੀਪ ਢਾਲਿਆ, ਸਤਪਾਲ, ਪੰਮਾ, ਰਿੰਕੂ, ਸੋਨੂ , ਗਗਨ, ਲਖੰਨ, ਮੋਹਨ ਆਦਿ ਹੋਰ ਵੀ ਪਤਵੰਤੇ ਹਾਜਿਰ ਸਨ।Related