
Skip to content

ਜਲੰਧਰ (ਨਵੀਨ ਪੁਰੀ/ਅਰਸ਼ਦੀਪ ਸਿੰਘ ਕਾਲੜਾ) : ਭਾਰਤੀ ਜਨਤਾ ਯੁਵਾ ਮੋਰਚਾ ਜਲੰਧਰ ਸ਼ਹਿਰੀ ਵੱਲੋਂ ਵੰਦੇ ਮਾਤਰਮ ਦੇ ਗਾਇਨ ਵਿੱਚ ਕਥਿਤ ਤੌਰ ’ਤੇ ਰੁਕਾਵਟ ਪਾਉਣ ਅਤੇ ਰਾਸ਼ਟਰੀ ਗੀਤ ਦੇ ਅਪਮਾਨ ਦੇ ਵਿਰੋਧ ਵਿੱਚ ਕਾਂਗਰਸ ਭਵਨ ਦੇ ਬਾਹਰ ਸੈਂਕੜਿਆਂ ਨੌਜਵਾਨਾਂ ਨਾਲ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੁਵਾ ਕਾਰਕੁਨਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਾਰੀ ਪੁਲਿਸ ਬਲ ਦੀ ਤਾਇਨਾਤੀ ਦੇ ਬਾਵਜੂਦ ਸੜਕ ’ਤੇ ਸਮੂਹਿਕ ਤੌਰ ’ਤੇ ਵੰਦੇ ਮਾਤਰਮ ਦਾ ਗਾਇਨ ਕਰਕੇ ਰਾਸ਼ਟਰੀ ਗੀਤ ਪ੍ਰਤੀ ਸਨਮਾਨ ਪ੍ਰਗਟ ਕੀਤਾ।
ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਉਪ-ਪ੍ਰਧਾਨ ਪੰਕਜ ਲੁਥਰਾ, ਮਹਾਮੰਤਰੀ ਸੂਰਿਆ ਮਿਸ਼ਰਾ, ਵਰੁਣ ਦੂਬੇ, ਯੁਵਾ ਆਗੂ ਹਿਮਾਂਸ਼ੂ ਸ਼ਰਮਾ ਅਤੇ ਡਿੰਪੀ ਲੁਭਾਣਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਮਿੰਟਾ ਕੋਛੜ, ਸੰਜੀਵ ਮਨੀ ਅਤੇ ਬਲਜੀਤ ਪ੍ਰਿੰਸ ਵੀ ਮੌਜੂਦ ਰਹੇ।
ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਗੀਤ ਨਹੀਂ, ਸਗੋਂ ਦੇਸ਼ ਦੇ ਆਜ਼ਾਦੀ ਸੰਗਰਾਮ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਜੁੜਿਆ ਰਾਸ਼ਟਰੀ ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਆਗੂ ਨੂੰ ਰਾਸ਼ਟਰੀ ਭਾਵਨਾਵਾਂ ਨਾਲ ਜੁੜੇ ਪ੍ਰਤੀਕਾਂ ਪ੍ਰਤੀ ਅਸਨਮਾਨਜਨਕ ਵਿਵਹਾਰ ਨਹੀਂ ਕਰਨਾ ਚਾਹੀਦਾ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦੇਸ਼ਭਗਤੀ, ਸੰਵਿਧਾਨ ਅਤੇ ਰਾਸ਼ਟਰੀ ਪ੍ਰਤੀਕਾਂ ਦੇ ਸਨਮਾਨ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਮਤਭੇਦ ਆਪਣੀ ਥਾਂ ਹੋ ਸਕਦੇ ਹਨ, ਪਰ ਦੇਸ਼ ਅਤੇ ਰਾਸ਼ਟਰੀ ਸਨਮਾਨ ਦੇ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਬੈਰੀਕੇਡ ਲਗਾ ਕੇ ਨੌਜਵਾਨਾਂ ਨੂੰ ਜ਼ਬਰਦਸਤੀ ਰੋਕਿਆ ਅਤੇ ਇੰਡੀ ਅਲਾਇੰਸ ਤੇ ਕਾਂਗਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਰਾਸ਼ਟਰਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
ਯੁਵਾ ਮੋਰਚਾ ਆਗੂਆਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ, ਸਗੋਂ ਰਾਸ਼ਟਰੀ ਗੀਤ ਅਤੇ ਦੇਸ਼ਭਗਤੀ ਦੀਆਂ ਭਾਵਨਾਵਾਂ ਦੇ ਸਨਮਾਨ ਦੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨੌਜਵਾਨ ਕਾਰਕੁਨ ਰਾਸ਼ਟਰਹਿਤ ਦੇ ਮੁੱਦਿਆਂ ’ਤੇ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਇਸ ਮੌਕੇ ਪੰਕਜ ਸਾਰੰਗਲ, ਅੰਕਿਤ ਕੋਛੜ, ਵਰੁਣ ਦੂਬੇ, ਚਿਰਾਗ, ਗੌਰਵ ਰਾਏ, ਹਰਪ੍ਰੀਤ ਸਿੰਘ, ਸੂਰਜ ਸੰਗਰ, ਕਾਰਤਿਕ ਦੁੱਗਲ, ਮੋਹਿਤ ਭਗਤ, ਅਰਜੁਨ ਸਿੰਘ ਹੈਪੀ, ਸਨੀ ਸ਼ਰਮਾ, ਵਰੁਣ ਨਾਗਪਾਲ, ਨਸੀਬ ਬੁੱਗਾ, ਵਰਿੰਦਰ ਸਿੰਘ, ਯਜੀਤ ਹੂਰੀਆ, ਪ੍ਰਦੀਪ ਖੁੱਲਰ, ਸ਼ਾਲੂ ਕੁਮਾਰੀ, ਸੀਮਾ ਰਾਣੀ, ਦਿਨੇਸ਼ ਸ਼ਰਮਾ, ਬਿਨੀਤ ਦੀਵਾਨ, ਨੀਰਜ ਸ਼ਰਮਾ, ਕਰਨ ਵਿਜ, ਨਕੁਲ ਯਾਦਵ, ਅੰਕੁਸ਼ ਬੇਰੀ, ਨੀਤੀਸ਼ ਸ਼ਰਮਾ, ਆਸ਼ੂ ਸ਼ਰਮਾ, ਸ਼ੁਭਮ ਗੁਪਤਾ, ਮਨਦੀਪ ਕਲੇਰ, ਆਸ਼ੂ ਲੁਥਰਾ, ਸ਼ਿਵ ਸ਼ੰਕਰ ਸ਼ਾਹ, ਰੋਸ਼ਨ ਕੁਮਾਰ, ਲੱਕੀ ਕੁਮਾਰ, ਵੈਭਵ ਸਹਿਗਲ, ਆਦੀਆ, ਰਿਪੁਦਮਨ ਸਿੰਘ, ਮਨੀ ਸਿੰਘ, ਰੋਹਿਤ ਢੱਡ, ਸਨੇਹ ਵਾਸਨ, ਲਵਿਸ਼ ਅੰਗੂਰਾਲ, ਸਾਹਿਲ ਕਪਿਲ, ਹਰਜਿੰਦਰ ਸਿੰਘ ਬਾਬੂ, ਮਨਦੀਪ ਸਿੰਘ, ਕਰਨ ਠਾਕੁਰ, ਹਰਪ੍ਰੀਤ ਸਿੰਘ ਅਤੇ ਨਿਤਿਨ ਮਹਿੰਦਰੂ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਯੁਵਾ ਕਾਰਕੁਨ ਤੇ ਸਮਰਥਕ ਹਾਜ਼ਰ ਸਨ।

Related