
Skip to content
ਜਲੰਧਰ (ਨਵੀਨ ਪੂਰੀ ) – ਸਿਲਵਰ ਜ਼ੋਨ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਉਲੰਪਿਆਡ ਆਰਟ ਮੈਥਮੈਟਿਕਸ ਦੇ ਨਤੀਜਿਆਂ ਵਿੱਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੁਕਾਬਲੇ ਵਿੱਚ ਪਹਿਲੀ ਕਲਾਸ ਦੇ ਹੋਨਹਾਰ ਵਿਦਿਆਰਥੀ ਨਿਮਿਤ ਟੰਡਨ, ਏਕਮਵੀਰ ਸਿੰਘ ਅਤੇ ਵਿਵਾਨ ਕੁਮਾਰ ਨੇ ਆਪਣੀ ਸ੍ਰੇਸ਼ਠਤਾ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਅਤੇ ਐਕਸੀਲੈਂਸ ਹਾਸਲ ਕੀਤਾ। ਤਿੰਨੇ ਹੀ ਉਲੰਪਿਆਡ ਟਾਪਰ ਰਹੇ ਹਨ।ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਦੇ ਵਿਸ਼ਾ ਨਿਰਦੇਸ਼ਾਂ ਹੇਠ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪੂਜਾ ਪਟਿਆਲ ਨੇ ਦੱਸਿਆ ਕਿ ਦੂਜੀ ਕਲਾਸ ਦੀ ਹਸਰਤ ਕੌਰ ਨਰਵਾਲ ਅਤੇ ਚੌਥੀ ਕਲਾਸ ਦੇ ਮਨਤੇਜ ਜੀਤ ਸਿੰਘ ਅਤੇ ਜਪਸੀਰਤ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਅਤੇ ਐਕਸੀਲੈਂਸ ਆਪਣੇ ਨਾਮ ਕੀਤਾ।ਉਹਨਾਂ ਨੇ ਦੱਸਿਆ ਕਿ ਪਹਿਲੀ ਕਲਾਸ ਦੀ ਗੁਰਸਿਮਰਨ ਕੌਰ ਅਤੇ ਦੂਜੀ ਕਲਾਸ ਦੀ ਸਰਗੁਨ ਕੌਰ ਨੇ ਆਪਣੀ ਯੋਗਤਾ ਦੇ ਬਲਬੂਤੇ ਤੇ ਸਿਲਵਰ ਮੈਡਲ ਆਫ ਐਕਸੀਲੈਂਸ ਹਾਸਲ ਕੀਤਾ। ਇਸ ਤੋਂ ਇਲਾਵਾ ਪਹਿਲੀ ਕਲਾਸ ਦੀ ਹੇਜ਼ਲ ਕੌਰ ਅਤੇ ਦੂਜੀ ਕਲਾਸ ਦੀ ਦਿਲਸੀਰਤ ਕੌਰ ਨੇ ਵੀ ਬਰਾਂਜ ਮੈਡਲ ਆਫ ਐਕਸੀਲੈਂਸ ਹਾਸਲ ਕੀਤਾ।ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਵਨੀਤਾ ਬਲੋਰੀਆ, ਸੁਜਾਤਾ ਛਾਬੜਾ, ਸ਼ਿਵਾਨੀ ਅਤੇ ਅਮਨੀਤ ਸੈਨੀ ਵੀ ਮੌਜੂਦ ਸਨ।Related