
Skip to content
ਜਲੰਧਰ : ਭਾਰਤੀ ਜਨਤਾ ਪਾਰਟੀ ਦੇ 15 ਨੰਬਰ ਮੰਡਲ ਵਿੱਚ ਨਵੀਂ ਤਾਜਗੀ ਅਤੇ ਸਰਗਰਮੀ ਉਸ ਸਮੇਂ ਤੋਂ ਦੇਖਣ ਨੂੰ ਮਿਲ ਰਹੀ ਹੈ ਜਦੋਂ ਤੋਂ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਮੰਡਲ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਪ੍ਰਭਾਰੀ ਬਣਦੇ ਹੀ ਮਨਜੀਤ ਸਿੰਘ ਟੀਟੂ ਨੇ ਮੰਡਲ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੰਡਲ ਨਾਲ ਸੰਬੰਧਿਤ ਪੂਰਾ ਸੰਗਠਨਾਤਮਕ ਡਾਟਾ ਇਕੱਠਾ ਕੀਤਾ ਗਿਆ ਹੈ ਅਤੇ ਪਾਰਟੀ ਨਾਲ ਜੁੜੇ ਹਰ ਵਰਕਰ ਨਾਲ ਸਿੱਧਾ ਸੰਪਰਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਖਾਸ ਕਰਕੇ ਜਿਹੜੇ ਭਾਜਪਾ ਵਰਕਰ ਕਿਸੇ ਕਾਰਨ ਕਰਕੇ ਨਾਰਾਜ਼ ਜਾਂ ਨਿਸ਼ਕ੍ਰਿਯ ਹੋ ਗਏ ਸਨ, ਉਨ੍ਹਾਂ ਨੂੰ ਮੁੜ ਪਾਰਟੀ ਨਾਲ ਜੋੜਨ ਲਈ ਘਰ-ਘਰ ਜਾ ਕੇ ਮਿਲਣ ਦਾ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ ਹੈ।ਇਹ ਮੀਟਿੰਗ ਸੁਨੀਲ ਕੁਮਾਰ ਮਾਲਟੂ ਜੁਲਕਾ ਦੇ ਘਰ ਹੋਈ। ਇਸ ਮੌਕੇ ਮੰਡਲ ਨੋ 15 ਦੇ ਪ੍ਰਧਾਨ ਰਾਹੁਲ ਜਮਵਾਲ, ਸੰਤੋਸ਼ (ਜਨਰਲ ਸੈਕਟਰੀ BJP), ਸੁਸ਼ੀਲ ਚੌਹਾਨ (ਜਨਰਲ ਸੈਕਟਰੀ), ਰਾਜਨ ਮਲ੍ਹਨ, ਦੀਪਾਲੀ, ਜਗਜੀਤ ਸਿੰਘ, ਇੰਦਰ ਮੋਹਨ ਸਿੰਘ, ਗੁਰਦੀਪ ਸਿੰਘ ਛਾਬੜਾ, ਰਣਬੀਰ ਸਿੰਘ, ਸੰਦੀਪ ਬੱਬਰ, ਅਜੀਤ ਸਿੰਘ, ਵਿਸ਼ਾਲ ਕੱਕੜ, ਡਾ. ਮਨਜੀਤ ਸਿੰਘ, ਮੋਹਿਤ ਤ੍ਰੇਹਨ, ਦੀਪਕ, ਅਨੰਦ ਸ਼ਰਮਾ, ਮਨਿਕ ਲੇਖੀ, ਅਸ਼ਵਨੀ ਗੁਪਤਾ, ਤਿਲਕ ਰਾਜ ਸਹਿਗਲ, ਜੀਵਨ ਜਯੋਤੀ ਟੰਡਨ, ਸੁਰਿੰਦਰ ਸ਼ਰਮਾ (ਪੱਪੂ) ਆਦਿ ਸ਼ਾਮਿਲ ਸਨ।ਇਸ ਸਬੰਧੀ ਹੋਈ ਮੰਡਲ ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਪਹੁੰਚੇ। ਮੀਟਿੰਗ ਦੀ ਪ੍ਰਧਾਨਗੀ ਮਨਜੀਤ ਸਿੰਘ ਟੀਟੂ ਵੱਲੋਂ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮੰਡਲ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ।ਮੀਟਿੰਗ ਦੌਰਾਨ ਮਨਜੀਤ ਸਿੰਘ ਟੀਟੂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਸਾਡਾ ਦਿਲ ਹੈ ਅਤੇ ਜੇ ਅਸੀਂ ਆਪਣੇ ਹੀ ਦਿਲ ਨਾਲ ਖਿਲਵਾੜ ਕਰਾਂਗੇ ਤਾਂ ਇਹ ਸੰਗਠਨ ਲਈ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਾਨੂੰ ਮਾਣ-ਸਤਿਕਾਰ ਦਿੱਤਾ ਹੈ, ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਈਏ।ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਮੰਡਲ ਦੀਆਂ ਨਿਯਮਿਤ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਹਰ ਬੂਥ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਬਣਾਇਆ ਜਾਵੇਗਾ। ਮੀਟਿੰਗ ਦੌਰਾਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਭ ਨੇ ਇਕਜੁੱਟ ਹੋ ਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ।ਮੀਟਿੰਗ ਦੇ ਅੰਤ ਵਿੱਚ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ 15 ਨੰਬਰ ਮੰਡਲ ਵਿੱਚ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਪਾਰਟੀ ਨੂੰ ਭਵਿੱਖ ਵਿੱਚ ਵੱਡਾ ਲਾਭ ਮਿਲੇਗਾ।Related