ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਦਾਖ਼ਲ ਮਰੀਜ਼ਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਫ਼ਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ ‘ਤੇ ਪਹੁੰਚ ਗਈ ਹੈ।ਕਰਮਚਾਰੀ ਮਨਜਿੰਦਰ ਸਿੰਘ ਨੇ ਕਿਹਾ, “ਅੱਜ ਸਵੇਰੇ ਬਲੱਡ ਬੈਂਕ ਦੇ ਅੰਦਰ ਫ਼ਰਿੱਜ ਦੇ ਨੇੜੇ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਬੱਚਿਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ। ਅੱਗ ਬਹੁਤ ਤੇਜ਼ ਸੀ। ਅੱਗ ਲੱਗਣ ਤੋਂ ਬਾਅਦ, ਅਸੀਂ ਸਾਰਿਆਂ ਨੇ ਬਚਾਅ ਕਾਰਜ ਸ਼ੁਰੂ ਕੀਤੇ। ਅਸੀਂ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਮਨਜਿੰਦਰ ਸਿੰਘ ਨੇ ਅੱਗੇ ਕਿਹਾ, “ਅਸੀਂ 15 ਮਿੰਟਾਂ ਦੇ ਅੰਦਰ-ਅੰਦਰ ਘਟਨਾ ਸਥਾਨ ‘ਤੇ ਪਹੁੰਚ ਗਏ। ਅਸੀਂ ਇੱਕ ਘੰਟੇ ਤੱਕ ਸਥਿਤੀ ਨੂੰ ਸੰਭਾਲਿਆ। ਅਸੀਂ ਸਾਰੀਆਂ ਮੰਜ਼ਿਲਾਂ ਤੋਂ ਸਿਲੰਡਰ ਇਕੱਠੇ ਕੀਤੇ ਅਤੇ ਫਿਰ ਕਿਸੇ ਤਰ੍ਹਾਂ ਸ਼ੀਸ਼ਾ ਤੋੜ ਕੇ ਅੱਗ ਬੁਝਾਈ।”