ਜਲੰਧਰ (ਵਿੱਕੀ ਸੂਰੀ) : ਆਮ ਆਦਮੀ ਪਾਰਟੀ ਵੱਲੋਂ ਸੂਬੇ ’ਚ ਪਾਰਟੀ ਦੇ ਮੀਡੀਆ ਸੈੱਲ ਲਈ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਤਰਨਦੀਪ ਸਿੰਘ ਸੰਨੀ ਨੂੰ ਮੀਡੀਆ ਇੰਚਾਰਜ ਦੋਆਬਾ, ਅਰਵਿੰਦਰ ਭੱਟੀ ਨੂੰ ਮੀਡੀਆ ਇੰਡਾਰਜ ਮਾਝਾ, ਅਬਜਿੰਦਰ ਸੰਘਾ ਨੂੰ ਮੀਡੀਆ ਇੰਚਾਰਜ ਮਾਲਵਾ ਸੈਂਟਰਲ, ਹਰਪਾਲ ਜੁਨੇਜਾ ਨੂੰ ਮੀਡੀਆ ਇੰਚਾਰਜ ਮਾਲਵਾ ਈਸਟ, ਚਰਨਜੀਤ ਧਾਲੀਵਾਲ ਨੂੰ ਮਾਲਵਾ ਵੈਸਟ, ਆਤਮ ਪ੍ਰਕਾਸ਼ ਸਿੰਘ ਬਬਲੂ ਨੂੰ ਮੀਡੀਆ ਸਕੱਤਰ ਦੁਆਬਾ, ਵਰੁਣ ਰਾਣਾ ਨੂੰ ਮੀਡੀਆ ਸਕੱਤਰ ਮਾਝ, ਜਗਦੀਪ ਬਰਾੜ ਨੂੰ ਮੀਡੀਆ ਸਕੱਤਰ ਮਾਲਵਾ ਸੈਂਟਰਲ, ਮੋਹਿੰਦਰ ਮੋਹਨ ਨੂੰ ਮੀਡੀਆ ਸਕੱਤਰ ਮਾਲਵਾ ਈਸਟ ਤੇ ਸਰਬਜੀਤ ਸਿੰਘ ਭੁੱਲਰ ਨੂੰ ਮੀਡੀਆ ਸਕੱਤਰ ਮਾਲਵਾ ਵੈਸਟ ਲਗਾਇਆ ਗਿਆ ਹੈ।