ਜਲੰਧਰ (ਜੀਵਨ ਜੋਤੀ ਟੰਡਨ) : ਐਂਟੀ ਕਰਪਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਲੱਖਾ ਸਿੰਘ ਨੇ ਦਿੱਲੀ ਪੁਲਿਸ ਵੱਲੋਂ 21 ਨਵੰਬਰ 2025 ਨੂੰ ਅੰਤਰਰਾਸ਼ਟਰੀ ਹਥਿਆਰ ਸਮਗਲਿੰਗ ਗਰੋਹ ਦਾ ਪਰਦਾਫਾਸ਼ ਕਰਨ ਅਤੇ ਆਈਐਸਆਈ ਨਾਲ ਜੁੜੇ ਤੱਤਾਂ ਨੂੰ ਬੇਨਕਾਬ ਕਰਨ ਦੀ ਵੱਡੀ ਕਾਰਵਾਈ ਦੀ ਸਭਾਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ੰਸਨੀਅਤ ਕਾਰਵਾਈ ਨਾ ਕੇਵਲ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ, ਸਗੋਂ ਇਹ ਦਰਸਾਉਂਦੀ ਹੈ ਕਿ ਸਾਡੇ ਸੁਰੱਖਿਆ ਬਲ ਹਰ ਹਾਲਤ ਵਿੱਚ ਚੌਕਸ, ਤਤਪਰ ਅਤੇ ਨਿਸ਼ਠਾ ਨਾਲ ਸੇਵਾ ਦੇ ਰਾਹ ‘ਤੇ ਕਾਇਮ ਹਨ। ਡਾਇਰੈਕਟਰ ਲੱਖਾ ਸਿੰਘ ਨੇ ਕਿਹਾ ਕਿ ਐਂਟੀ ਕਰਪਸ਼ਨ ਫਾਊਂਡੇਸ਼ਨ ਇਸ ਕਾਰਵਾਈ ਦੀ ਪੂਰੀ ਤਰ੍ਹਾਂ ਸਰਾਹਨਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਇਸ ਗਰੋਹ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਡੂੰਘੀ ਜਾਂਚ ਕੀਤੀ ਜਾਵੇ, ਤਾਂ ਜੋ ਇਸ ਦੇ ਨੈਟਵਰਕ ਦੇ ਹਰ ਤੱਤੇ, ਸਥਾਨ ਅਤੇ ਸੰਪਰਕ ਦੀ ਪੂਰੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਸੰਬੰਧਤ ਹਰ ਮਾਮਲਾ ਸਭ ਤੋਂ ਵੱਡੀ ਤਰਜੀਹ ਹੈ, ਅਤੇ ਸੁਰੱਖਿਆ ਬਲਾਂ ਦਾ ਮਨੋਬਲ ਵਧਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸਾਨੂੰ ਮਾਣ ਹੈ ਕਿ ਸਾਡੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਰਾਸ਼ਟਰ ਵਿਰੋਧੀ ਤੱਤਾਂ ਨੂੰ ਮੁੱਠ ਦੇ ਕੇ ਜਵਾਬ ਦੇ ਰਹੀਆਂ ਹਨ ਅਤੇ ਆਪਣਾ ਫਰਜ਼ ਇਮਾਨਦਾਰੀਆਂ ਨਾਲ ਨਿਭਾ ਰਹੀਆਂ ਹਨ। ਐਂਟੀ ਕਰਪਸ਼ਨ ਫਾਊਂਡੇਸ਼ਨ ਦੇ ਡਾਇਰੈਕਟਰ (Vigilance Crime Cell) ਹੋਣ ਦੇ ਨਾਤੇ ਲੱਖਾ ਸਿੰਘ ਨੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਹੱਤਵਪੂਰਨ ਕਾਰਵਾਈ ਦੀ ਇੱਕਜੁੱਟ ਹੋ ਕੇ ਪ੍ਰਸ਼ੰਸਾ ਕਰਨ, ਤਾਂ ਜੋ ਸਾਡੇ ਸੁਰੱਖਿਆ ਬਲਾਂ ਦਾ ਹੌਸਲਾ ਹੋਰ ਵਧੇ।