Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਰਾਜ ਖੇਡਾਂ ਅਧੀਨ ਲੜਕੀਆਂ ਨੇ ਕਿੱਕ ਮੁਕਾਬਲੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਜੀਰਾ ਦੇ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜੀ ਦੀ ਲੜਕੀਆਂ ਨੇ ਵੱਖ-ਵੱਖ ਉਮਰ ਗੁੱਟ ਦੇ ਗਰੁੱਪਾਂ ਵਿੱਚ ਭਾਗ ਲਿਆ। ਉਮਰ ਗੁੱਟ 14 ਸਾਲ ਦੇ ਵਿੱਚ ਗੁਰਸਹਿਜ ਕੌਰ ਜਮਾਤ ਛੇਵੀ ਨੇ ਕਾਂਸ ਤਗਮਾ, ਸੋਨਮਪ੍ਰੀਤ ਕੌਰ ਜਮਾਤ ਛੇਵੀਂ ਨੇ ਕਾਸ ਤਗਮਾ, ਪ੍ਰਭਨੂਰ ਕੌਰ ਜਮਾਤ ਛੇਵੀਂ ਨੇ ਚਾਂਦੀ ਤਗਮਾ ,ਸਿਮਰਨਪ੍ਰੀਤ ਕੌਰ ਜਮਾਤ ਸੱਤਵੀਂ ਨੇ ਕਾਂਸ ਤਗਮਾ ਅਤੇ ਉਮਰ ਗੁੱਟ 17 ਸਾਲ ਵਿੱਚ ਆਦਿਕਾ ਰਾਣੀ ਜਮਾਤ ਗਿਆਰਵੀਂ ਚਾਂਦੀ ਤਗਮਾ, ਗਰਨੂਰ ਕੌਰ ਜਮਾਤ ਅੱਠਵੀਂ ਕਾਂਸ ਤਗਮਾ ਅਤੇ ਉਮਰ ਗੁੱਟ 19 ਸਾਲ ਵਿੱਚ ਅਵਨੀਤ ਕੌਰ ਭੁੱਲਰ ਜਮਾਤ ਗਿਆਰਵੀਂ ਚਾਂਦੀ ਤਗਮਾ, ਹਰਨੂਰ ਕੌਰ ਜਮਾਤ ਗਿਆਰਵੀਂ ਕਾਂਸ ਤਗਮਾ, ਐਸ਼ਮੀਤ ਕੌਰ ਜਮਾਤ ਗਿਆਰਵੀਂ ਕਾਂਸ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਸਕੂਲ ਦੀਆਂ ਕੁੱਲ 12 ਲੜਕੀਆਂ ਮੁਕਾਬਲੇ ਲਈ ਗਈਆਂ ਸਨ। ਜਿਨਾਂ ਵਿੱਚੋਂ 9 ਲੜਕੀਆਂ ਨੇ ਵੱਖ-ਵੱਖ ਤਗਮੇ ਜਿੱਤੇ। ਵਿਦਿਆਰਥੀਆਂ ਦੇ ਸਕੂਲ ਆਉਣ ਤੇ ਸਕੂਲ ਦੇ ਚੇਅਰਮੈਨ ਕੰਵਰਜੀਤ ਸਿੰਘ ,ਡਾਇਰੈਕਟਰ ਪਰਵਿੰਦਰ ਸਿੰਘ, ਵਾਇਸ ਚੇਅਰਮੈਨ ਸ਼ਰਨਪ੍ਰੀਤ ਸਿੰਘ, ਜਰਨਲ ਸਕੱਤਰ ਸਨੇਹਪ੍ਰੀਤ ਸਿੰਘ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਸਿੰਘ ਅਤੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਹਾਜ਼ਰ ਸਨ। ਇਸ ਕਾਮਯਾਬੀ ਪਿੱਛੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਕੋਚ ਸੁਖਵੀਰ ਸਿੰਘ ਜੀ ਦੀ ਯੋਗ ਅਗਵਾਈ ਹੈ।।। ਪ੍ਰਿੰਸੀਪਲ ਮੈਡਮ ਰਿਤੂ ਚੋਪੜਾ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਹੋਰ ਜਿਆਦਾ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।
Related