
Skip to content

ਜਲੰਧਰ ( ਜਯੋਤੀ ਟੰਡਨ):
ਰਾਦੇ ਸ਼ਿਆਮ ਸਭਾ ਵੱਲੋਂ ਬਸਤੀ ਸ਼ੇਖ ਦੇ ਭਗਵਾਨ ਮੰਦਿਰ ਵਿੱਚ ਸ਼ਰਧਾ ਤੇ ਭਗਤੀ ਨਾਲ ਕਰਵਾਏ ਗਏ ਜਾਗਰਣ ਦੀ ਝੰਡਾ ਰਸਮ ਅੱਜ ਚਿੰਤਪੁਰਨੀ ਮਾਤਾ ਜੀ ਦੇ ਪਵਿੱਤਰ ਦਰਬਾਰ ਵਿੱਚ ਸ਼ਾਨ ਨਾਲ ਨਿਭਾਈ ਗਈ। ਜਾਗਰਣ ਦੌਰਾਨ ਭਗਤਾਂ ਵੱਲੋਂ ਦਿੱਤੇ ਗਏ ਪਿਆਰ, ਸਹਿਯੋਗ ਅਤੇ ਭਗਤੀ ਭਾਵਨਾ ਦੇ ਮੱਦੇਨਜ਼ਰ ਇਹ ਰਸਮ ਮਾਤਾ ਦੇ ਚਰਨਾਂ ਵਿੱਚ ਅਰਦਾਸਾਂ ਦੇ ਨਾਲ ਕੀਤੀ ਗਈ।

ਸਵੇਰ ਤੋਂ ਹੀ ਚਿੰਤਪੁਰਨੀ ਮਾਤਾ ਦੇ ਦਰਬਾਰ ਵਿੱਚ ਭਗਤਾਂ ਦੀ ਭਾਰੀ ਹਾਜ਼ਰੀ ਰਹੀ। ਸਭਾ ਦੇ ਮੈਂਬਰਾਂ ਵੱਲੋਂ ਮਾਤਾ ਨੂੰ ਫੂਲ, ਪ੍ਰਸਾਦ ਅਤੇ ਝੰਡਾ ਭੇਂਟ ਕਰਦੇ ਹੋਏ ਸਮਾਜ ਦੀ ਭਲਾਈ, ਸੁਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਬੇਨਤੀਆਂ ਕੀਤੀਆਂ ਗਈਆਂ।

ਇਸ ਪਵਿੱਤਰ ਸਮਾਗਮ ਦੌਰਾਨ ਸੁਰਿੰਦਰ ਸ਼ਰਮਾ ਪੱਪੂ, ਦੀਪਕ ਸਿੱਕਾ, ਸੁਨੀਲ ਸ਼ਰਮਾ, ਵਿਪਨ ਗੁਪਤਾ, ਜੁਗਿੰਦਰ ਚੁੱਗ ਅਤੇ ਕਈ ਹੋਰ ਸਨਮਾਨਤ ਹਸਤੀਆਂ ਵੱਲੋਂ ਹਾਜ਼ਰੀ ਭਰੀ ਗਈ। ਸਾਰੇ ਹੀ ਮਹਾਨੁਭਾਵਾਂ ਨੇ ਰਾਦੇ ਸ਼ਿਆਮ ਸਭਾ ਦੇ ਯੋਗਦਾਨ ਅਤੇ ਧਾਰਮਿਕ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ।
ਇਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਨਾ ਸਿਰਫ਼ ਸਮਾਜ ਵਿੱਚ ਏਕਤਾ ਮਜ਼ਬੂਤ ਕਰਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਅਤੇ ਸੱਭਿਆਚਾਰਕ ਮੁੱਲਾਂ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਰਾਦੇ ਸ਼ਿਆਮ ਸਭਾ ਦੇ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਅਜਿਹੇ ਭਗਤੀਮਈ ਅਤੇ ਸੇਵਾਮਈ ਪ੍ਰੋਗਰਾਮ ਜਾਰੀ ਰਹਿਣਗੇ ਤਾਂ ਜੋ ਸਮਾਜ ਵਿੱਚ ਪਿਆਰ, ਸਾਂਝ ਅਤੇ ਸ਼ਾਂਤੀ ਦਾ ਸੁਨੇਹਾ ਹੋਰ ਮਜ਼ਬੂਤ ਹੋਵੇ।
Related