
Skip to content
ਜਲੰਧਰ (ਸੁਰਿੰਦਰ ਸ਼ਰਮਾ ਪੱਪੂ ) : ਰਾਧੇ ਸ਼ਿਆਮ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਗਿਆ। ਇਹ ਭਾਵਨਾ-ਭਰਿਆ ਸਮਾਰੋਹ 15 ਨਵੰਬਰ 2025, ਦਿਨ ਸ਼ਨੀਵਾਰ ਨੂੰ ਸ਼੍ਰੀ ਭਗਵਾਨ ਮੰਦਰ, ਬਸਤੀ ਸ਼ੇਖ, ਵੱਡਾ ਬਾਜ਼ਾਰ ਵਿਖੇ ਅਤੀ ਆਦਰ ਅਤੇ ਰੱਬੀ ਚਾਨਣ ਵਿਚਕਾਰ ਸੰਪੰਨ ਹੋਇਆ।ਜਾਗਰਣ ਦੀ ਸ਼ੁਰੂਆਤ ਰਾਤ 8:00 ਵਜੇ ਪਵਿੱਤਰ ਜੋਤ ਪ੍ਰਚੰਡ ਕਰਕੇ ਕੀਤੀ ਗਈ, ਜਿਸ ਪਿੱਛੋਂ ਰਾਤ 9:00 ਵਜੇ ਤੋਂ ਮਾਤਾ ਰਾਣੀ ਦੇ ਭਗਵਤੀ ਜਾਗਰਣ ਦੀ ਰੂਹਾਨੀ ਲੜੀ ਸ਼ੁਰੂ ਹੋਈ। ਮਹੰਤ ਸੁਨੀਲ ਕੁਮਾਰ ਐਂਡ ਪਾਰਟੀ ਵੱਲੋਂ ਭਗਤੀ ਭਜਨ ਅਤੇ ਜਾਗਰਣ ਕਲਾਕਾਰੀਆਂ ਨੇ ਸਾਰੀ ਸੰਗਤ ਦੇ ਮਨ ਨੂੰ ਮੋਹ ਲਿਆ। ਮਾਤਾ ਰਾਣੀ ਦੇ ਸੁੰਦਰ ਭਜਨਾਂ ਦੀ ਗੂੰਜ ਨਾਲ ਮੰਦਿਰ ਦਾ ਹਰੇਕ ਕੋਨਾ ਭਗਤੀਮਈ ਹੋ ਗਿਆ ਅਤੇ ਰਾਤ ਭਰ “ਜੈ ਮਾਤਾ ਦੀ” ਦੇ ਗੂੰਜਦੇ ਜੈਕਾਰਿਆਂ ਨੇ ਮਾਹੌਲ ਨੂੰ ਅਨੋਖੀ ਰੂਹਾਨੀਤਾ ਬਖ਼ਸ਼ੀ।
ਰਾਧੇ ਸ਼ਿਆਮ ਸਭਾ ਵੱਲੋਂ ਦੱਸਿਆ ਗਿਆ ਕਿ ਇਸ ਪਵਿੱਤਰ ਮੌਕੇ ‘ਤੇ ਮਹਾਮਾਈ ਦਾ ਅਟੂਟ ਲੰਗਰ ਸਾਰੀ ਰਾਤ ਚਲਦਾ ਰਿਹਾ, ਜਿਸ ਵਿੱਚ ਸੰਗਤ ਨੂੰ ਪ੍ਰਸਾਦ ਵੰਡਿਆ ਗਿਆ ਅਤੇ ਹਰ ਆਏ ਹੋਏ ਭਗਤਾ ਦਾ ਸਤਿਕਾਰ ਨਾਲ ਸਵਾਗਤ ਕੀਤਾ ਗਿਆ।ਇਸ ਭਗਤੀ ਭਰੇ ਸਮਾਗਮ ਵਿੱਚ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਅਤੇ ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਸ. ਅਮਰਪ੍ਰੀਤ ਸਿੰਘ ਰਿੰਕੂ, ਸੰਜੂ ਅਬਰੋਲ ਅਤੇ ਮਿਕੀ ਨੇ ਮੁੱਖ ਅਤਿਥੀ ਵਜੋਂ ਹਾਜ਼ਰੀ ਭਰੀ। ਗਣਮਾਨਯ ਅਤਿਥੀਆਂ ਨੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਆਪਣੀ ਹਾਜ਼ਰੀ ਨੂੰ ਧੰਨਿਆ ਕੀਤਾ ਅਤੇ ਸਭਾ ਦੇ ਇਸ ਯਤਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਸ.ਮਨਜੀਤ ਸਿੰਘ ਟੀਟੂ ਜੀ ਨੇ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਭਗਤੀ ਦਾ ਕੇਂਦਰ ਹੈ, ਬਲਕਿ ਇਲਾਕੇ ਦੀ ਸਾਂਝ ਅਤੇ ਭਾਵਨਾ ਦਾ ਪ੍ਰਤੀਕ ਵੀ ਹੈ। ਇਸ ਮੌਕੇ ਸੰਗਤ ਨੇ ਵੀ ਰਾਧੇ ਸ਼ਿਆਮ ਸਭਾ ਦੇ ਸੇਵਾ-ਭਾਵ ਅਤੇ ਰੂਹਾਨੀ ਪ੍ਰਬੰਧਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ।ਇਸ ਮੌਕੇ ਦੀਪਕ ਸਿੱਕਾ, ਸੁਨੀਲ ਸ਼ਰਮਾ, ਮਨੀਸ਼ ਸੇਠ, ਗੁਪਤਾ ਜੀ, ਜੋਗਿੰਦਰ ਚੁੱਘ, ਜੀਵਨ ਜਯੋਤੀ ਟੰਡਨ, ਜੀਵਨ ਜਯੋਤੀ ਕੋਚਰ, ਨਿਪਨ ਅਰੋੜਾ, ਕਰਨ ਪੂਰੀ, ਮਿੰਟੂ ਚੁੱਘ,ਵਿੱਕੀ ਦੁਆ, ਕਮਲ ਕਿਸ਼ੋਰ ਕੁਕੀ, ਲੱਕੀ, ਸੁਭਮ ਆਦਿ ਸ਼ਾਮਿਲ ਸਨ।Related