
Skip to content
ਜਲੰਧਰ (ਸੁਰਿੰਦਰ ਸ਼ਰਮਾ ਪੱਪੂ) : ਬਾਬਾ ਦਿਆਲ ਸ਼ਾਹ ਵੈਲਫੇਅਰ ਸੋਸਾਇਟੀ ਵੱਲੋਂ ਸਾਲਾਨਾ ਪਰੰਪਰਾ ਅਨੁਸਾਰ ਇਸ ਸਾਲ ਵੀ ਵੱਡੀ ਸ਼ਰਧਾ, ਭਗਤੀ ਅਤੇ ਨਿਮਰਤਾ ਨਾਲ ਸੁਖਮਣੀ ਸਾਹਿਬ ਦੇ ਪਾਠ ਦਾ ਪਵਿੱਤਰ ਸਮਾਗਮ ਆਯੋਜਿਤ ਕੀਤਾ ਗਿਆ। ਬਗੀਚੀ ਵਾਲੀ ਗਲੀ, ਬਸਤੀ ਸ਼ੇਖ ਬੜਾ ਬਾਜ਼ਾਰ ਦੇ ਕੇਂਦਰ ਵਿੱਚ 16 ਨਵੰਬਰ 2025 ਦਿਨ ਐਤਵਾਰ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਇਹ ਰੂਹਾਨੀ ਦਰਬਾਰ ਬਹੁਤ ਹੀ ਸੁੰਦਰ ਢੰਗ ਨਾਲ ਸੰਪੰਨ ਹੋਇਆ।ਸਮਾਗਮ ਦੁਪਹਿਰ 3 ਵਜੇ ਸ਼ੁਰੂ ਹੋਇਆ ਜਿਸ ਵਿੱਚ ਬੀਬੀਆਂ ਵੱਲੋਂ ਸ਼ਰਧਾ ਅਤੇ ਪੂਰਨ ਭਗਤੀ ਨਾਲ ਸੁਖਮਣੀ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ ਗਈ ਅਤੇ ਸ.ਹਰਜਿੰਦਰ ਸਿੰਘ ਖਾਲਸਾ ਅਤੇ ਸ. ਗੁਰਮੀਤ ਸਿੰਘ ਕਥਾਵਾਚਕ ਨੇ ਗੁਰਬਾਣੀ ਦੇ ਸੁਰਮਈ ਕੀਰਤਨ ਨਾਲ ਮਾਹੌਲ ਨੂੰ ਭਗਤੀ-ਮਈ ਬਣਾ ਦਿੱਤਾ। ਸ਼ਬਦ ਕੀਰਤਨ ਅਤੇ ਸੁਖਮਣੀ ਸਾਹਿਬ ਦੇ ਪਾਵਨ ਪਾਠ ਦੀ ਰਸਮ ਰਾਹੀਂ ਸੰਗਤ ਨੇ ਅੰਦਰੂਨੀ ਸ਼ਾਂਤੀ ਅਤੇ ਆਤਮਕ ਅਨੰਦ ਮਹਿਸੂਸ ਕੀਤਾ। ਸ਼ਾਮ 5 ਵਜੇ ਅਰਦਾਸ ਦੇ ਨਾਲ ਸਮਾਗਮ ਸੁਖਦਾਈ ਸਮਾਪਨ ਹੋਇਆ, ਜਿਸ ਵਿੱਚ ਸਰਬਤ ਦੇ ਭਲੇ ਲਈ ਅਸੀਸਾਂ ਮੰਗੀਆਂ ਗਈਆਂ।ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਪੱਪੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੁਖਮਣੀ ਸਾਹਿਬ ਦਾ ਪਾਠ ਇਲਾਕੇ ਵਿੱਚ ਸ਼ਾਂਤੀ, ਇਕਤਾ ਅਤੇ ਚੰਗਿਆਈ ਦਾ ਸੰਦੇਸ਼ ਫੈਲਾਉਣ ਦਾ ਸਭ ਤੋਂ ਪਵਿੱਤਰ ਮਾਧਿਅਮ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਇਸ ਸਮਾਗਮ ਨੇ ਇਲਾਕੇ ਦੇ ਲੋਕਾਂ ਨੂੰ ਆਪਸੀ ਭਰਾਵਾਂ ਵਿੱਚ ਜੋੜਿਆ ਹੈ ਅਤੇ ਰੂਹਾਨੀ ਜੋਸ਼ ਵਧਾਇਆ ਹੈ।ਇਸ ਅਵਸਰ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ , ਸੁਰਿੰਦਰ ਸ਼ਰਮਾ ਪੱਪੂ, ਅਮਰਜੀਤ ਖੰਨਾ, ਯਸ਼ਪਾਲ ਖੰਨਾ, ਬਿੱਲਾ, ਲਾਡੀ, ਰਮੇਸ਼ ਕੁਮਾਰ ਮੇਸ਼ੀ, ਨਿਪਨ ਅਰੋੜਾ, ਇੰਦਰਪਾਲ ਅਰੋੜਾ, ਦਵਿੰਦਰ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਅਰੋੜਾ, ਨੀਟੂ ਅਤਰੀ, ਸਮੇਤ ਮੁਹੱਲਾ ਨਿਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਸੇਵਾ ਭਾਵ ਨਾਲ ਸਮਾਗਮ ਦੀਆਂ ਤਿਆਰੀਆਂ ਤੋਂ ਲੈ ਕੇ ਪ੍ਰਬੰਧਾਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ। ਸੇਵਾਦਾਰਾਂ ਵੱਲੋਂ ਆਏ ਹੋਏ ਸਾਰੇ ਭਗਤਾਂ ਲਈ ਲੰਗਰ ਅਤੇ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ, ਜਿਸ ਦੀ ਸੰਗਤ ਵੱਲੋਂ ਖੂਬ ਸਰਾਹਨਾ ਹੋਈ। ਬਾਬਾ ਦਿਆਲ ਸ਼ਾਹ ਵੈਲਫੇਅਰ ਸੋਸਾਇਟੀ ਵੱਲੋਂ ਬੀਬੀ ਹਰਬੰਸ ਕੌਰ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ।ਸਮਾਗਮ ਵਿੱਚ ਸ਼ਾਮਲ ਸੰਗਤ ਨੇ ਬਾਬਾ ਦੀਆਲ ਸ਼ਾਹ ਵੈਲਫੇਅਰ ਸੋਸਾਇਟੀ ਦੇ ਇਸ ਨਿੱਜੀ ਯਤਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਅੱਗੇ ਵੀ ਇਸ ਤਰ੍ਹਾਂ ਦੇ ਰੂਹਾਨੀ ਸਮਾਗਮ ਇਲਾਕੇ ਵਿੱਚ ਚੱਲਦੇ ਰਹਿਣਗੇ ਤਾਂ ਜੋ ਨੌਜਵਾਨ ਪੀੜੀ ਵੀ ਗੁਰਬਾਣੀ ਨਾਲ ਜੁੜੇ।Related