ਜਲੰਧਰ, (ਪਰਦੀਪ ਕੰਗ) : ਭਾਰਗੋ ਕੈਂਪ ਵਿਖੇ ਵਿਜੇ ਜਿਵੈਲਰਸ ਦੀ ਦੁਕਾਨ ’ਤੇ ਹੋਈ ਲੂਟ ਦੀ ਗੁੱਥੀ ਆਖ਼ਿਰ ਪੁਲਿਸ ਦੀ ਤੇਜ਼ ਤਰਾਰ ਕਾਰਵਾਈ ਨਾਲ ਸੁਲਜਦੀ ਦਿਖ ਰਹੀ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਮਾਮਲੇ ਵਿੱਚ ਸ਼ਾਮਲ ਤਿੰਨ ਬੰਦਿਆਂ ਦੀ ਪਹਿਚਾਣ ਕਰ ਲਈ ਹੈ।ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਦੋ ਬੰਦੇ ਕਥਿਤ ਤੌਰ ’ਤੇ ਸੱਤਾਧਾਰੀ ਪਾਰਟੀ ਦੇ ਇੱਕ ਪਾਰਸ਼ਦ ਦੇ ਕਰੀਬੀ ਦੱਸੇ ਜਾ ਰਹੇ ਹਨ, ਜਦਕਿ ਤੀਸਰਾ ਇੱਕ ਪ੍ਰਵਾਸੀ ਹੋਣ ਦੀ ਗੱਲ ਸਾਹਮਣੇ ਆਈ ਹੈ।ਸ਼ਹਿਰ ਦੇ ਸਿਆਸੀ ਗਲਿਆਰਿਆਂ ’ਚ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਕਈ “ਆਮ ਆਦਮੀ ਪਾਰਟੀ” ਦੇ ਕਰੀਬੀ ਹੀ ਹੁਣ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ? ਕਈ ਸੂਤਰਾਂ ਦਾ ਦਾਵਾ ਹੈ ਕਿ ਲੂਟ ’ਚ ਸ਼ਾਮਲ ਬੰਦੇ ਉਸੇ ਮੁਹੱਲੇ ਨਾਲ ਸਬੰਧਤ ਹਨ ਜਿੱਥੇ ਘਟਨਾ ਵਾਪਰੀ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਇਹ ਕਾਰਵਾਈ ਕਿੰਨੀ ਬੇਧੜਕ ਰਹਿੰਦੀ ਹੈ — ਜਾਂ ਫਿਰ ਰਾਜਨੀਤਿਕ ਪ੍ਰਭਾਵ ਇੱਕ ਵਾਰ ਫਿਰ ਇਨਸਾਫ਼ ’ਤੇ ਭਾਰੀ ਪੈ ਜਾਂਦਾ ਹੈ।