
Skip to content
ਜਲੰਧਰ, (ਵਿੱਕੀ ਸੂਰੀ) : ਭਾਰਗੋ ਕੈਂਪ ਵਿਖੇ ਵਿਜੇ ਦੀ ਦੁਕਾਨ ’ਚ ਹੋਈ ਲੁੱਟ ਦੀ ਘਟਨਾ ’ਚ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਵਿਜੇ ਜਿਵੈਲਰਸ ਦੀ ਦੁਕਾਨ ਤੇ ਲੁੱਟ ਕਰਨ ਵਾਲੇ ਤਿੰਨੋ ਮੁਲਜ਼ਮਾਂ ਨੂੰ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਕੁਸ਼ਲ, ਗਗਨ ਤੇ ਕਰਨ ਵਜੋਂ ਹੋਈ ਸੀ।ਜਾਣਕਾਰੀ ਅਨੁਸਾਰ, ਲੁੱਟ ਦੀ ਘਟਨਾ ਤੋਂ ਬਾਅਦ ਹੀ ਕਮਿਸ਼ਨਰੇਟ ਪੁਲਿਸ ਦੀਆਂ ਖਾਸ ਟੀਮਾਂ ਮੁਲਜ਼ਮਾਂ ਨੂੰ ਟਰੇਸ ਕਰਨ ਵਿੱਚ ਜੁੱਟੀਆਂ ਹੋਈਆਂ ਸਨ। ਚਾਰ ਦਿਨ ਦੀ ਲਗਾਤਾਰ ਤਫਤੀਸ਼ ਤੋਂ ਬਾਅਦ ਪੁਲਿਸ ਨੂੰ ਪੱਕੀ ਇਨਪੁਟ ਮਿਲੀ ਕਿ ਲੁਟੇਰੇ ਅਜਮੇਰ ਵੱਲ ਭੱਜ ਗਏ ਹਨ। ਇਸ ਉਪਰੰਤ ਪੁਲਿਸ ਦੀ ਟੀਮ ਤੁਰੰਤ ਅਜਮੇਰ ਪਹੁੰਚੀ ਅਤੇ ਤਿੰਨੋ ਆਰੋਪੀਆਂ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ।ਹਾਲਾਂਕਿ, ਪੁਲਿਸ ਵੱਲੋਂ ਅਜੇ ਤਕ ਇਸ ਗ੍ਰਿਫਤਾਰੀ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਜਲਦੀ ਹੀ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਹਨ, ਜਿਸ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।Related