ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹ ਪੀੜ੍ਹਤਾਂ ਦੇ ਮੁੜ੍ਹ ਵਸੇਬਾ ਲਈ ਲਗਾਤਾਰ ਸੰਸਥਾਵਾਂ ਲੱਗੀਆਂ ਹੋਈਆਂ ਹਨ ਓਥੇ ਅਦਾਕਾਰ ਇਸ ਵਾਰ ਯੋਗਦਾਨ ਪਾਉਂਦੇ ਨਜ਼ਰ ਆ ਰਹੇ ਹਨ। ਫ਼ਿਲਮੀ ਅਦਾਕਾਰ ਗੈਵੀ ਚਾਹਲ ਵੱਲੋਂ ਵੀ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਹੰਭਲਾ ਫ਼ਾਉਂਡੇਸ਼ਨ ਪੰਜਾਬ ਦੇ ਮੁੜ੍ਹ ਵਸੇਬਾ ਕੈਂਪ ਵਿੱਚ ਪੁੱਜਣ ਤੋਂ ਬਾਅਦ ਉਹ ਟਾਪੂ ਨੁਮਾ ਪਿੰਡ ਕਾਲੂ ਵਾਲਾ ਜੋ ਕਿ ਸਤਲੁਜ ਦਰਿਆ ਦੇ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ ਅਤੇ ਚੌਥੇ ਪਾਸੇ ਪਾਕਿਸਤਾਨ ਨਾਲ ਲੱਗਦਾ ਹੈ ਵਿਖੇ ਕਿਸ਼ਤੀ ਰਾਹੀਂ ਗੈਵੀ ਚਾਹਲ ਵੱਲੋਂ ਦੌਰਾ ਕੀਤਾ ਗਿਆ। ਓਹਨਾ ਨੇ ਕਿਹਾ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਗੈਵੀ ਨੇ ਕਿਹਾ ਕਿ ਅਸੀਂ ਗੈਵੀ ਚਾਹਲ ਫਾਊਂਡੇਸ਼ਨ ਵੱਲੋਂ ਲਗਾਤਾਰ ਹੜ੍ਹ ਪੀੜ੍ਹਤਾਂ ਦੀ ਸੇਵਾ ਵਿਚ ਬਣਦਾ ਯੋਗਦਾਨ ਪਾ ਰਹੇ ਹਾਂ ਅਤੇ ਹੋਰਨਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕਰ ਰਿਹਾ ਹਾਂ ਕਿ ਇਹਨਾਂ ਲੋੜਵੰਦਾਂ ਦੀ ਬਾਂਹ ਫੜੀਏ। ਗੈਵੀ ਨੇ ਆਖਿਆ ਕਿ ਉਹ ਮੁੜ ਵਸੇਬਾ ਲਈ ਕੰਮ ਕਰ ਰਹੀ ਹੰਭਲਾ ਫਾਊਂਡੇਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜੋ ਖੁਦ ਕੰਮ ਕਰਨ ਦੇ ਨਾਲ ਨਾਲ ਸੇਵਾ ਕਰਨ ਆਉਂਦੇ ਦਾਨੀਆਂ ਨੂੰ ਵੀ ਜਗ੍ਹਾ ਕੰਮ ਕਰਨ ਲਈ ਪ੍ਰੇਰਤ ਕਰ ਰਹੇ ਹਨ। ਓਹਨਾ ਕਿਹਾ ਕਿ ਇਸ ਵੇਲੇ ਓਹਨਾਂ ਲੋਕਾਂ ਦੀ ਨੂੰ ਵੱਡੀ ਮਦਦ ਦੀ ਲੋੜ ਹੈ ਜਿਹਨਾਂ ਦੀਆਂ ਜ਼ਮੀਨਾਂ ਸਤਲੁਜ ਆਪਣੇ ਨਾਲ ਹੀ ਵਹਾਅ ਕੇ ਲੈ ਗਿਆ ਅਤੇ ਜ਼ਮੀਨਾਂ ਦੀ ਥਾਂ 20 ਤੋਂ 25 ਫੁੱਟ ਤੱਕ ਟੋਏ ਪੈ ਚੁੱਕੇ ਹਨ। ਗੈਵੀ ਚਾਹਲ ਅਤੇ ਓਹਨਾ ਦੀ ਟੀਮ ਵੱਲੋਂ ਪਿੰਡ ਕਾਲੂ ਵਾਲੇ ਦੇ ਲੋਕਾਂ ਨੂੰ ਕੱਪੜੇ ਵੰਡੇ ਅਤੇ ਹੋਰ ਮਦਦ ਕਰਨ ਦਾ ਵੀ ਵਾਅਦਾ ਕੀਤਾ। ਇਸ ਮੌਕੇ ਹੰਭਲਾ ਫਾਊਂਡੇਸ਼ਨ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਅਦਾਕਾਰ ਹਰਿੰਦਰ ਭੁੱਲਰ, ਗਾਮਾ ਸਿੱਧੂ, ਪੀ ਕੇ, ਤਰਲੋਚਨ ਮੁਸਾਫ਼ਿਰ ਆਦਿ ਹਾਜ਼ਰ ਸਨ।