Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਦੇ ਕਈ ਇਲਾਕੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਉਹਨਾਂ ਇਲਾਕਿਆਂ ਵਿਚ ਵਸਦੇ ਲੋਕਾਂ ਨੂੰ ਕਈ ਜ਼ਰੂਰਤ ਦੀਆਂ ਚੀਜ਼ਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਹਮ ਗਿਆਨੀ ਸੰਤ ਸ਼੍ਰੀ ਆਸ਼ਾਰਾਮ ਜੀ ਬਾਪੂ ਨੇ ਆਪਣੇ ਆਸ਼ਰਮਾਂ ਨੂੰ ਹੜਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰਤ ਦੀ ਚੀਜ਼ ਵਸਤੂਆਂ ਮੁਹਈਆ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ।
ਇਸੇ ਲੜੀ ਵਿੱਚ ਅੱਜ ਸੰਤ ਸ਼੍ਰੀ ਆਸਾਰਾਮ ਜੀ ਬਾਪੂ ਆਸ਼ਰਮ ਲੁਧਿਆਣਾ ਅਤੇ ਚੰਡੀਗੜ੍ਹ ਦੇ ਸਹਿਯੋਗ ਨਾਲ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ, ਫ਼ਿਰੋਜ਼ਪੁਰ ਨੇ ਹੁਸੈਨੀਵਾਲਾ ਦੇ ਨੇੜੇ ਪਿੰਡ ਟੇਂਡੀ ਵਾਲਾ, ਨਿਊ ਰਾਜੋ ਕੇ ਗੱਟੀ ਆਦਿ ਵਿਚ 400 ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ।ਇਸ ਰਾਹਤ ਸਮੱਗਰੀ ਵਿੱਚ ਹਰੇਕ ਪਰਿਵਾਰ ਨੂੰ 10 ਕਿਲੋ ਚਾਵਲ, 5 ਕਿਲੋ ਆਟਾ,1 ਕਿਲੋ ਸਫੇਦ ਛੋਲੇ,1 ਕਿਲੋ ਦਾਲ, 1 ਕਿਲੋ ਚੀਨੀ, 1 ਕਿਲੋ ਨਮਕ ਦਾ ਪੈਕੇਟ, 1 ਲਿਟਰ ਸਰ੍ਹੋਂ ਦਾ ਤੇਲ, 1 ਕਿਲੋ ਪਿਆਜ਼, ਆਦਿ ਦਿੱਤਾ ਗਿਆ। ਇਸ ਸੇਵਾ ਦੇ ਦੌਰਾਨ ਫਿਰੋਜ਼ਪਰ ਸਮਿਤੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਸੇਤੀਆ ਜੀ, ਅਨਿਲ ਸ਼ਰਮਾਂ ਜੀ ਅਤੇ ਚੰਡੀਗੜ੍ਹ ਸਮਿਤੀ ਵੱਲੋਂ ਮਨੋਜ ਭਾਈ,ਪ੍ਰਮੋਦ ਮਿਸ਼ਰਾ, ਯੁਵਾ ਸੇਵਾ ਸੰਘ ਦੇ ਮੈਂਬਰ ਸ਼੍ਰੀ ਸੁਖਬੀਰ ਸਿੰਘ,ਵਿਵੇਕ ਕੁਮਾਰ ਅਤੇ ਲੁਧਿਆਣਾ ਦੀ ਸਮਿਤੀ, ਯੁਵਾ ਸੇਵਾ ਸੰਘ ਦੇ ਵੀਰ ਆਦਿ ਸ਼ਾਮਿਲ ਹੋਏ।
Related