Skip to content
ਜਲੰਧਰ (ਵਿੱਕੀ ਸੂਰੀ ) : ਨਸ਼ਿਆਂ ਦੇ ਖ਼ਿਲਾਫ਼ ਜ਼ੰਗ ਨੂੰ ਨਵੇਂ ਜ਼ੋਰ ਨਾਲ ਅੱਗੇ ਵਧਾਉਂਦੇ ਹੋਏ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅੱਜ ਸ਼ਹਿਰ ਭਰ ਵਿੱਚ ਯੋਜਨਾਬੱਧ CASO (Cordon and Search Operation) ਚਲਾਇਆ। ਇਹ ਓਪਰੇਸ਼ਨ ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ, ਜੁਆਇੰਟ ਸੀ.ਪੀ. ਸ੍ਰੀ ਸੰਦੀਪ ਕੁਮਾਰ ਸ਼ਰਮਾ, ਏ.ਡੀ.ਸੀ.ਪੀ-1 ਸ੍ਰੀਮਤੀ ਅਕਾਰਸ਼ੀ ਜੈਨ, ਏ.ਡੀ.ਸੀ.ਪੀ-2 ਹਰਿੰਦਰ ਸਿੰਘ ਗਿੱਲ ਅਤੇ ਹੋਰ ਉਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਈ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਚਲਾਇਆ ਗਿਆ।
ਨਿਸ਼ਾਨਾ ਬਣਾਏ ਗਏ ਮੁੱਖ ਇਲਾਕੇ:
ਧਾਨਕੀਆ ਮੁਹੱਲਾ, ਗੜ੍ਹਾ ਮੁਹੱਲਾ, ਅਬਾਦਪੁਰਾ, ਅਲੀ ਮੁਹੱਲਾ, ਰੇਰੂ ਪਿੰਡ, ਬਸਤੀ ਗੁਜਾਂ, ਸੰਗਤ ਸਿੰਘ ਨਗਰ, ਤੇਜ਼ ਮੋਹਨ ਨਗਰ, ਭਾਰਗੋ ਕੈਂਪ, ਬੰਬੀਆਂਵਾਲ ਅਤੇ ਹੋਰ ਹਿਸਸੇ ਇਹ ਸਭ ਉਹ ਥਾਵਾਂ ਸਨ, ਜਿੱਥੇ CASO ਓਪਰੇਸ਼ਨ ਦੌਰਾਨ ਭਾਰੀ ਪੁਲਿਸ ਬਲ ਦੀ ਤਾਇਨਾਤੀ ਨਾਲ ਨਾਕਾਬੰਦੀਆਂ ਅਤੇ ਸਰਚ ਕਾਰਵਾਈਆਂ ਕੀਤੀਆਂ ਗਈਆਂ।
ਚਮਕਦਾਰ ਨਤੀਜੇ:
ਇਸ ਮੁਹਿੰਮ ਦੌਰਾਨ ਪੁਲਿਸ ਵੱਲੋਂ ਨਸ਼ਿਆਂ ਦੇ ਵਪਾਰ ਨਾਲ ਜੁੜੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੀ ਮਾਤਰਾ ‘ਚ ਨਾਜਾਇਜ਼ ਸਮਾਨ ਬਰਾਮਦ ਕੀਤਾ ਗਿਆ:
🔸 18 ਵਿਅਕਤੀ ਗ੍ਰਿਫਤਾਰ
🔸 15 ਕੇਸ NDPS ਐਕਟ ਤਹਿਤ ਦਰਜ
🔸 1.2 ਕਿਲੋ ਗਾਂਜਾ
🔸 608.5 ਗ੍ਰਾਮ ਹੀਰੋਇਨ
🔸 27 ਨਸ਼ੀਲੀਆਂ ਗੋਲੀਆਂ
🔸 6000 ਮਿਲੀਲੀਟਰ ਨਾਜਾਇਜ਼ ਸ਼ਰਾਬ
🔸 1 ਨਾਜਾਇਜ਼ 9 MM ਪਿਸਟਲ ਅਤੇ 2 ਰੋਂਦ
🔸 1 ਮੋਟਰਸਾਈਕਲ ਅਤੇ 1 ਐਕਟੀਵਾ ਸਕੂਟਰ ਬਰਾਮਦ
ਤਕਨੀਕੀ ਸਹਾਇਤਾ ਨਾਲ ਹੋਈ ਤਲਾਸ਼ੀ:
ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ੀ ਪਾਇਸ ਐਪ ਅਤੇ ਵਾਹਨ ਐਪ ਰਾਹੀਂ ਕੀਤੀ ਗਈ, ਜਿਸ ਨਾਲ ਚੋਖੀ ਜਾਂਚ ਅਤੇ ਕਾਰਵਾਈ ਸੰਭਵ ਹੋ ਸਕੀ।
Related