ਫਿਰੋਜ਼ਪੁਰ ( ਜਤਿੰਦਰ ਪਿੰਕਲ ) ਆਪ ਆਗੂ ਮਨੀਸ਼ ਸਿਸੋਦੀਆ ਵੱਲੋਂ ਭੜਕਾਊ ਅਤੇ ਗੈਰ ਕਾਨੂੰਨੀ ਭਾਸ਼ਨ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਿਲਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਕਾਂਗਰਸ ਪਾਰਟੀ ਫਿਰੋਜਪੁਰ ਦਿਹਾਤੀ ਤੇ ਯੋਗ ਅਗਵਾਈ ਵਿੱਚ ਜਿਲਾ ਫਿਰੋਜ਼ਪੁਰ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਫਿਰੋਜਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਆਸ਼ੂ ਬੰਗੜ ,ਸੀਨੀਅਰ ਆਗੂ ਗੁਰਦੀਪ ਸਿੰਘ ਢਿੱਲੋ ਗੁਰੂ ਹਰ ਸਹਾਇ , ਜਿਲਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਬੰਗੜ , ਸਰਬਜੀਤ ਕੌਰ ਬਰਾੜ ਜ਼ਿਲ੍ਾ ਪ੍ਰਧਾਨ ਮਹਿਲਾ ਵਿੰਗ ਨੇ ਦੱਸਿਆ ਕਿ ਪਿਛਲੇ ਦਿਨੀ ਆਪ ਆਗੂ ਮਨੀਸ਼ ਸਸੋਦੀਆ ਵੱਲੋਂ ਵਰਕਰਾਂ ਨਾਲ ਮੀਟਿੰਗ ਕਰਦੇ ਸਮੇਂ ਭੜਕਾਓ ਅਤੇ ਗੈਰ ਕਾਨੂੰਨੀ ਭਾਸ਼ਣ ਦਿੱਤਾ ਗਿਆ ਸੀ ਜਿਸ ਵਿੱਚ ਕਹਿੰਦੇ ਹਨ ਕਿ 2027 ਦੀਆਂ ਚੋਣਾਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਸਾਮ ਦਾਮ ਦੰਡ ਭੇਤ ਸਚ ਝੂਠ ਪ੍ਰਸ਼ਨ ਉਤਰ ਲੜਾਈ ਝਗੜਾ ਜੇ ਕਰਨਾ ਪਿਆ ਤਾਂ ਕਰਾਂਗੇ ਕੀ ਤੁਸੀਂ ਤਿਆਰ ਹੋ ,ਜੋਸ਼ ਦੇ ਨਾਲ ਆਪ ਸਭ ਨੇ ਦੇਖਿਆ ਹੋਣਾਂ ਕਿਸ ਤਰ੍ਹਾਂ ਵੀਡਿਓ ਵਿੱਚ ਕਿਵੇਂ ਵਰਕਰਾਂ ਨੂੰ ਹਿੰਸਾ ਅਤੇ ਲੜਾਈ ਕਰਨ ਲਈ ਉਕਸਾਇਆ ਜਾ ਰਿਹਾ ਹੈ ਅਤੇ ਚੋਣ ਪ੍ਰਕਿਰਿਆ ਵਿੱਚ ਬੇਈਮਾਨੀ ਅਤੇ ਹੇਰਾਫੇਰੀ ਨੂੰ ਪ੍ਰੋਤਸਹਿਤ ਕੀਤਾ ਜਾ ਰਿਹਾ ਹੈ ਜੋ ਕੀ ਭਾਰਤ ਦੇ ਸੰਵਿਧਾਨ ਦੁਆਰਾ ਨਿਰਪੱਖ ਚੋਣਾਂ ਦੀ ਪਵਿੱਤਰਤਾ ਨੂੰ ਖਤਮ ਕਰਨ ਦੀ ਸਿੱਧੇ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਾਂਗਰਸ ਪਾਰਟੀ ਕਦੇ ਵੀ ਇਹਨਾਂ ਦੀਆਂ ਮਾਰੂ ਨੀਤੀਆਂ ਸਫਲ ਨਹੀਂ ਹੋਣ ਦੇਵੇਗੀ ਅਤੇ ਡੱਟ ਕੇ ਵਿਰੋਧ ਕਰੇ ਜਿਸ ਦੇ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਫਿਰੋਜਪੁਰ ਨੂੰ ਆਪ ਆਗੂ ਮਨੀਸ਼ ਸਿਸੋਦੀਆ ਖਿਲਾਫ ਕਾਨੂੰਨੀ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਉਹਨਾਂ ਦੇ ਨਾਲ ਸਤਨਾਮ ਸਿੰਘ ਫਰੀਦੇ ਵਾਲ਼ਾ, ਲਖਵਿੰਦਰ ਸਿੰਘ ਜੰਬਰ, ਮਨੀਸ਼ ਸੁਲਹਾਣੀ ਜ਼ਿਲਾ ਮੀਤ ਪ੍ਰਧਾਨ, ਪਲਵਿੰਦਰ ਕੌਰ ਸੋਢੀ ਨਗਰ, ਹਰਮਨ ਸੰਧੂ ਸਾਈਆਂ ਵਾਲਾ, ਜੋਬਨਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ, ਨੀਟਾ ਸੋਢੀ, ਬਲਾਕ ਪ੍ਰਧਾਨ ਅਮਰੀਕ ਸਿੰਘ ਬਾਬਾ, ਜਗਜੀਤ ਸਿੰਘ ਭੋਲੂਵਾਲਾ, ਗੁਰਸੇਵਕ ਸਿੰਘ ਸੈਣੀ, ਰਾਜ ਕੁਮਾਰ ਸ਼ਰਮਾ, ਭੁਪਿੰਦਰ ਸਿੰਘ ਭੋਲੂਵਾਲਾ, ਸੁਖਵਿੰਦਰ ਸਿੰਘ ਅਟਾਰੀ ਬਲਾਕ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ, ਯੂਥ ਕਾਂਗਰਸ ਜ਼ਿਲਾ ਪ੍ਰਧਾਨ ਯਾਕੂਬ ਭੱਟੀ, ਕੁਲਬੀਰ ਸਿੰਘ ਠੇਠਰ ਕਲਾਂ, ਲਵਲੀ ਠੇਠਰ ਕਲਾ, ਕਮਲ ਸੰਧੂ , ਸਰਪੰਚ ਮੁਖਤਿਆਰ ਸਿੰਘ , ਬੋੜ ਸਿੰਘ ਮੱਤੜ, ਬਲਾਕ ਪ੍ਰਧਾਨ ਭੀਮ ਕੰਬੋਜ ਗੁਰੂਹਰ ਸਹਾਏ, ਰਿੰਪਾ ਭਾਲਾ ਫਰਾਰੇ ਮੱਲ, ਬਲਵਿੰਦਰ ਸਿੰਘ ਸੋਢੀ ਨਗਰ, ਦੀਪੂ ਗੋਲੂ ਕੇ, ਮਨਦੀਪ ਪਿੰਡੀ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਸੈਦੇ ਕੇ, ਪ੍ਰਧਾਨ ਕਾਕਾ ਬਾਜੇ ਕੇ,ਸਰਪੰਚ ਦੀਦਾਰ ਸਿੰਘ,ਮਨਦੀਪ ਅਨਾਰਕਲੀ, ਜਸਮੋਹਿਤ ਸਿੰਘ ਲੋਹਗੜ, ਕਸ਼ਮੀਰ ਸਿੰਘ ਲੋਹਗੜ, ਸੁਖਬੀਰ ਸਿੰਘ, ਸਮਰਦੀਪ ਸਿੰਘ ਸਿੱਧੂ ਸੱਪਾਂਵਾਲੀ, ਚੇਅਰਮੈਨ ਤਰਸੇਮ ਅਟਵਾਲ ਕੇਕੇਸੀ ਜਿਲਾ ਫਿਰੋਜ਼ਪੁਰ, ਗੋਪੀ ਔਲਖ਼, ਜਗਸੀਰ ਸਿੰਘ ਲੋਹਗੜ, ਰਣਧੀਰ ਸਿੰਘ ਧੀਰਾ, ਗੁਰਮੀਤ ਸਿੰਘ ਫਿਰੋਜ ਸ਼ਾਹ, ਰਘਬੀਰ ਸਿੰਘ, ਸੁਰਜੀਤ ਸਿੰਘ ਤਾਰੇਵਾਲਾ, ਗੁਰਨਾਮ ਸਿੰਘ ,ਤਾਰੇਵਾਲਾ, ਪ੍ਰੀਤਪਾਲ ਤਾਰੇਵਾਲਾ, ਗੁਰਪ੍ਰੀਤ ਸਿੰਘ ਅਲਫੂਕੇ, ਗੁਰਜੰਟ ਸਿੰਘ ਦਿਲਾਰਾਮ , ਅਮਰ ਸਿੰਘ ਸਰਪੰਚ ਦਿਲਾਰਾਮ, ਮਨਪ੍ਰੀਤ ਸਿੰਘ ਕੋਹਰ ਸਿੰਘ ਵਾਲਾ ਸਰਪੰਚ, ਬਲਰਾਜ ਸਿੰਘ ਨੰਬਰਦਾਰ ਰੁਕਨਾ ਬੇਗੂ, ਹਰਦੀਪ ਸਿੰਘ ਕੋਹਰ ਸਿੰਘ ਵਾਲਾ, ਸਾਬਕਾ ਸਰਪੰਚ ਰਵਿੰਦਰ ਸਿੰਘ ਤੂਤ ਆਦੀ ਹਾਜਰ ਸਨ ।