
Skip to content

ਸੱਪ ਨੇ ਨੌਜਵਾਨ ਨੂੰ ਮਾਰਿਆ ਡੰਗ, ਹੌਸਲਾ ਦਿਖਾ ਕੇ ਸੱਪ ਨੂੰ ਕਾਬੂ ਕਰ ਹਸਪਤਾਲ ਪਹੁੰਚਿਆ
ਡੇਰਾਬੱਸੀ (ਅਰਸ਼ਦੀਪ ਸਿੰਘ ਕਾਲੜਾ) : ਪਿੰਡ ਭਾਂਖਰਪੁਰ ਨੇੜੇ ਇਕ ਕਾਲੋਨੀ ਵਿੱਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਨੌਜਵਾਨ ਨੂੰ ਸੱਪ ਨੇ ਪੈਰ ’ਤੇ ਡੰਗ ਮਾਰ ਦਿੱਤਾ। ਘਟਨਾ ਤੋਂ ਬਾਅਦ ਨੌਜਵਾਨ ਧਰਮਵੀਰ ਨੇ ਹੌਸਲਾ ਦਿਖਾਉਂਦਿਆਂ ਡੰਗ ਮਾਰਨ ਵਾਲੇ ਸੱਪ ਨੂੰ ਮਾਰ ਦਿੱਤਾ ਅਤੇ ਉਸ ਨੂੰ ਇਕ ਲਿਫਾਫੇ ਵਿੱਚ ਪਾ ਕੇ ਪਰਿਵਾਰਕ ਮੈਂਬਰਾਂ ਨਾਲ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚ ਗਿਆ।
ਜਾਣਕਾਰੀ ਅਨੁਸਾਰ ਧਰਮਵੀਰ ਨੂੰ ਸੱਪ ਨੇ ਪੈਰ ’ਤੇ ਡੰਗ ਮਾਰਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਪਹੁੰਚਣ ਤੋਂ ਬਾਅਦ ਜਦੋਂ ਧਰਮਵੀਰ ਨੇ ਲਿਫਾਫੇ ਵਿੱਚ ਪਿਆ ਮਰਿਆ ਹੋਇਆ ਸੱਪ ਸਟਾਫ ਨੂੰ ਦਿਖਾਇਆ ਤਾਂ ਹਸਪਤਾਲ ਦੇ ਕਰਮਚਾਰੀ ਵੀ ਹੈਰਾਨ ਰਹਿ ਗਏ।
ਸੱਪ ਨੂੰ ਮਰਿਆ ਹੋਇਆ ਦੇਖਣ ਤੋਂ ਬਾਅਦ ਹਸਪਤਾਲ ਸਟਾਫ ਨੇ ਰਾਹਤ ਦਾ ਸਾਹ ਲਿਆ। ਡਾਕਟਰਾਂ ਨੇ ਤੁਰੰਤ ਧਰਮਵੀਰ ਦਾ ਇਲਾਜ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦਾ ਇਲਾਜ ਜਾਰੀ ਸੀ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਸੀ।

Related