
Skip to content
ਜਲੰਧਰ (ਸੁਰਿੰਦਰ ਸ਼ਰਮਾ): ਨਵੇਂ ਸਾਲ ਦੇ ਪਾਵਨ ਮੌਕੇ ‘ਤੇ ਜੈਨਾ ਨਗਰ ਵਿਖੇ ਸਨੀ ਧੰਜਲ ਵੱਲੋਂ ਭਗਵਾਨ ਦੀ ਮਹਿਮਾ ਨੂੰ ਸਮਰਪਿਤ ਭਵਿਆਤਮਕ ਕੀਰਤਨ ਸਮਾਗਮ ਦਾ ਸੁਚੱਜੇ ਢੰਗ ਨਾਲ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਕੀਰਤਨਕਾਰਾਂ ਵੱਲੋਂ ਭਜਨ-ਕੀਰਤਨ ਰਾਹੀਂ ਭਗਤੀਮਈ ਰਸ ਭਰਿਆ ਗਿਆ, ਜਿਸ ਨਾਲ ਹਾਜ਼ਰ ਸੰਗਤ ਆਤਮਿਕ ਆਨੰਦ ਨਾਲ ਨਿਹਾਲ ਹੋ ਗਈ। ਮੰਦਰ ਪ੍ਰਾਂਗਣ ‘ਚ ਗੂੰਜਦੇ ਭਜਨਾਂ ਨੇ ਸਾਰੇ ਵਾਤਾਵਰਣ ਨੂੰ ਆਧਿਆਤਮਿਕਤਾ ਨਾਲ ਸਰਾਬੋਰ ਕਰ ਦਿੱਤਾ।
ਕੀਰਤਨ ਉਪਰੰਤ ਗੁਰੂ ਕਾ ਲੰਗਰ ਵੀ ਸ਼ਰਧਾ ਭਾਵ ਨਾਲ ਲਗਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ ਸੈਂਕੜਿਆਂ ਸੰਗਤਾਂ ਨੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਪ੍ਰਸਾਦ ਛਕਿਆ। ਲੰਗਰ ਦੀ ਸੇਵਾ ਵਿੱਚ ਨੌਜਵਾਨਾਂ ਸਮੇਤ ਸੇਵਾਦਾਰਾਂ ਵੱਲੋਂ ਵਧ-ਚੜ੍ਹ ਕੇ ਭਾਗ ਲਿਆ ਗਿਆ ਅਤੇ ਨਿਸ਼ਕਾਮ ਸੇਵਾ ਦੀ ਮਿਸਾਲ ਪੇਸ਼ ਕੀਤੀ ਗਈ।ਹਾਜ਼ਰ ਸੰਗਤਾਂ ਨੇ ਇਸ ਸੁੰਦਰ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸ਼ਾਂਤੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਮਾਗਮ ਦੇ ਅੰਤ ‘ਚ ਆਯੋਜਕ ਸਨੀ ਧੰਜਲ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਨਵੇਂ ਸਾਲ ਮੌਕੇ ਸਭ ਦੀ ਖੁਸ਼ਹਾਲੀ, ਸੁਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।Related