ਜਲੰਧਰ (ਸੁਰਿੰਦਰ ਸ਼ਰਮਾ) : ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ ਮਾਡਲ ਹਾਊਸ ਵਿਖੇ ਹੈਪੀ ਕੋਚਰ ਵੱਲੋਂ ਸੇਵਾ ਭਾਵਨਾ ਅਤੇ ਭਾਈਚਾਰੇ ਦੀ ਸਾਂਝ ਨਾਲ ਚਾਹ–ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਸੇਵਾ ਵਿੱਚ ਇਲਾਕੇ ਦੇ ਨਿਵਾਸੀਆਂ, ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕੀਤੀ।ਇਸ ਪਾਵਨ ਮੌਕੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੂੰ ਵਿਸ਼ੇਸ਼ ਤੌਰ ‘ਤੇ ਲੰਗਰ ਵਿੱਚ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਲੰਗਰ ਸੇਵਾ ਵਿੱਚ ਹਾਜ਼ਰੀ ਭਰ ਕੇ ਸੇਵਾਦਾਰਾਂ ਦਾ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਜਿਕ ਤੇ ਸੇਵਾਮੂਲਕ ਕਾਰਜ ਲੋਕਾਂ ਨੂੰ ਆਪਸੀ ਪਿਆਰ ਅਤੇ ਏਕਤਾ ਦੇ ਧਾਗੇ ਵਿੱਚ ਜੋੜਦੇ ਹਨ।ਲੰਗਰ ਦੌਰਾਨ ਬੱਚਿਆਂ ਤੋਂ ਲੈ ਕੇ ਵੱਡੇ–ਬੁਜ਼ੁਰਗਾਂ ਤੱਕ ਸਭ ਨੇ ਚਾਹ–ਪਕੌੜਿਆਂ ਦਾ ਆਨੰਦ ਮਾਣਿਆ। ਇਲਾਕਾ ਵਾਸੀਆਂ ਨੇ ਹੈਪੀ ਕੋਚਰ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਅਜਿਹੀ ਸੇਵਾ ਨਾਲ ਹੋਣਾ ਸਮਾਜ ਲਈ ਸਕਾਰਾਤਮਕ ਸੰਦੇਸ਼ ਹੈ।