ਜਲੰਧਰ (ਸੁਰਿੰਦਰ ਸ਼ਰਮਾ ) : ਫਰੂਟ ਮੰਡੀ ਮਕਸੂਦਾ, ਜਲੰਧਰ ਵਿਖੇ ਮੋਹਿਤ ਫਰੂਟ ਕੰਪਨੀ ਵੱਲੋਂ ਧਾਰਮਿਕ ਸ਼ਰਧਾ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨਾਲ ਕੜਾਹ ਛੋਲਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਲੰਗਰ ਸੇਵਾ ਦੌਰਾਨ ਵਪਾਰੀ ਭਾਈਚਾਰੇ, ਮਜ਼ਦੂਰਾਂ ਅਤੇ ਆਉਣ-ਜਾਣ ਵਾਲੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਲੰਗਰ ਪ੍ਰਸਾਦ ਪ੍ਰਾਪਤ ਕੀਤਾ।ਲੰਗਰ ਸੇਵਾ ਦੇ ਇਸ ਪਾਵਨ ਮੌਕੇ ‘ਤੇ ਅਮਰਜੀਤ ਹਰੀਸ਼ ਚੰਦਰ, ਜਿੰਮੀ ਕਾਲੀਆ, ਮਨੋਹਰ ਲਾਲ ਪੱਪੂ ਜੀ, ਪੀਯੂਸ਼ ਦੂਆ, ਮੋਹਿਤ, ਨਿਸ਼ੂ, ਕਾਲਾ ਹਰੀਸ਼, ਸਾਗਰ, ਸਾਹਿਲ, ਸੁਰਜੀਤ, ਸੋਨੂ ਪਿਦੀ, ਜੋਤ ਪ੍ਰਕਾਸ਼ ਨਨੂ, ਗਗਨ, ਮੁਕਲ ਕਾਲੀਆ, ਬੰਟੀ ਆਰੋੜਾ, ਯਸ਼ਪਾਲ ਕੈਲੀ, ਸਿੱਤੁ, ਰਿਤਿਕਾ, ਸੁਭਾਸ਼ ਮੇਸ਼ੀ ਅਤੇ ਮਹਿੰਦਰ ਪਾਲ ਡੀਐਮ ਸਮੇਤ ਕਈ ਗਣਮਾਨਯ ਵਿਅਕਤੀ ਅਤੇ ਸੇਵਾਦਾਰ ਮੌਜੂਦ ਰਹੇ।ਇਸ ਮੌਕੇ ਮੋਹਿਤ ਫਰੂਟ ਕੰਪਨੀ ਵੱਲੋਂ ਕਿਹਾ ਗਿਆ ਕਿ ਲੰਗਰ ਦੀ ਪਰੰਪਰਾ ਸਾਂਝ, ਸੇਵਾ ਅਤੇ ਸਮਾਨਤਾ ਦਾ ਪ੍ਰਤੀਕ ਹੈ, ਜੋ ਹਰ ਵਰਗ ਦੇ ਲੋਕਾਂ ਨੂੰ ਇੱਕਤਾ ਦੇ ਸੂਤਰ ਵਿੱਚ ਜੋੜਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਸੇਵਾਵਾਂ ਰਾਹੀਂ ਸਮਾਜ ਵਿੱਚ ਭਾਈਚਾਰੇ ਅਤੇ ਆਪਸੀ ਪਿਆਰ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਹਾਜ਼ਰ ਸੰਗਤ ਨੇ ਲੰਗਰ ਸੇਵਾ ਲਈ ਪ੍ਰਬੰਧਕਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਨੇਕ ਕਾਰਜ ਜਾਰੀ ਰੱਖਣ ਦੀ ਕਾਮਨਾ ਕੀਤੀ।