ਜਲੰਧਰ (ਵਿੱਕੀ ਸੂਰੀ) : ਹਵਾਈ ਜਹਾਜ ਵਿਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ 2 ਜੁਲਾਈ  ਤੋਂ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇੰਡੀਗੋ ਏਅਰਲਾਈਨ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਆਦਮਪੁਰ ਹਵਾਈ ਅੱਡੇ ਤੋਂ ਇਹ ਉਡਾਣ ਦੁਪਹਿਰ 3:30 ਵਜੇ ਦੇ ਕਰੀਬ ਉੱਡੀ, ਜੋਕਿ ਸ਼ਾਮ 6 ਵਜੇ ਮੁੰਬਈ ਪਹੁੰਚੇਗੀ। ਇਹ ਸੇਵਾ ਰੋਜ਼ਾਨਾ ਉਪਲੱਬਧ ਹੋਵੇਗੀ। ਇਹ ਨਾ ਸਿਰਫ਼ ਧਾਰਮਿਕ ਸਰਧਾਲੂਆਂ ਸਗੋਂ ਪੰਜਾਬ ਦੇ ਵਪਾਰੀਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਵੀ ਰਾਹਤ ਲੈ ਕੇ ਆਈ ਹੈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਪਹਿਲਕਦਮੀ ਨੂੰ ਪੰਜਾਬ ਲਈ ਹਵਾਬਾਜ਼ੀ ਸੰਪਰਕ ਕ੍ਰਾਂਤੀ ਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸੇਵਾ ਨਾ ਸਿਰਫ਼ ਇਕ ਧਾਰਮਿਕ ਜਰੂਰਤ ਵਜੋਂ ਕੰਮ ਕਰੇਗੀ ਸਗੋਂ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਿਹਾਜ ਨਾਲ ਵੀ ਇਕ ਮਹੱਤਵਪੂਰਨ ਮੀਲ ਪੱਥਰ ਵੀ ਸਾਸ਼ਤ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਸੇਵਾ ਖੇਤਰੀ ਸੰਪਰਕ ਵਧਾਏਗੀ ਅਤੇ ਖੇਤਰ ਵਿੱਚ ਆਰਥਿਕ ਮੌਕਿਆਂ ਨੂੰ ਉਤਸ਼ਾਹਿਤ ਕਰੇਗੀ। ਉਡਾਣ ਸ਼ੁਰੂ ਹੋਣ ਨਾਲ ਦੋਆਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਯਾਤਰੀ ਮੁੰਬਈ ਤੋਂ ਗੋਆ, ਬੰਗਲੁਰੂ, ਚੇਨਈ, ਇੰਦੌਰ, ਭੋਪਾਲ ਲਈ ਵੀ ਉਡਾਣਾਂ ਲੈ ਸਕਦੇ ਹਨ। ਉਡਾਣਾਂ ਸ਼ੁਰੂ ਹੋਣ ਨਾਲ ਖੇਤਰੀ ਸੰਪਰਕ ਨੂੰ ਹੁਲਾਰਾ ਮਿਲਿਆ ਹੈ। ਧਾਰਮਿਕ ਆਸਥਾ ਨੂੰ ਸਮਰਥਨ ਮਿਲੇਗਾ ਇਹ ਉਡਾਣ ਸਿੱਖ ਸੰਗਤ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਹੁਣ ਮੁੱਖਈ ਨਾਲ ਲੱਗਦੇ ਨਾਂਦੇੜ ਵਿੱਚ ਸਥਿਤ ਤਖ਼ਤ ਸ੍ਰੀ ਹਜੂਰ ਸਾਹਿਬ ਤੱਕ ਪਹੁੰਚਣਾ ਬਹੁਤ ਸੌਖਾ ਹੋ ਜਾਵੇਗਾ। ਪਹਿਲਾ ਆਦਮਪੁਰ ਜਾਂ ਜਲੰਧਰ ਤੋਂ ਨਾਦੇਡ ਜਾਣ ਲਈ ਜਾਂ ਤਾਂ ਇਕ ਰੇਲਗੱਡੀ ਜਾਂ ਕਈ ਉਡਾਣਾ ਦੇ ਸੁਮੇਲ ਦੀ ਲੋੜ ਹੁੰਦੀ ਸੀ ਪਰ ਹੁਣ ਸਿੱਧੀ ਉਡਾਣ ਚਾਹੀ ਮੁੰਬਈ ਪਹੁੰਚ ਕੇ ਸਰਧਾਲੂ ਜਲਦੀ ਹੀ ਤਖ਼ਤ ਸਾਹਿਬ ਪਹੁੰਚ ਸਕਦੇ ਹਨ ਤੁਹਾਨੂੰ ਦੱਸ ਦੇਈਏ ਕਿ ਮੁੰਬਈ ਦੇਸ਼ ਦੀ ਵਪਾਰਕ ਰਾਜਧਾਨੀ ਹੈ ਅਤੇ ਪੰਜਾਬ ਤੋਂ ਹਜ਼ਾਰਾਂ ਲੋਕ ਕਾਰੋਬਾਰ ਅਤੇ ਨੇਕਰੀਆਂ ਲਈ ਉਥੇ ਆਉਂਦੇ ਜਾਂਦੇ ਰਹਿੰਦੇ ਹਨ। ਹੁਣ ਸਿੱਧੀ ਉਡਾਣ ਰਾਹੀਂ ਸਮਾਂ ਅਤੇ ਲਾਗਤ ਦੇਵੇਂ ਬਚਵਰੀ। ਇਸ ਦੇ ਨਾਲ ਹੀ ਇਹ ਸੇਵਾ ਪੰਜਾਬ ਦੇ ਨੌਜਵਾਨਾਂ ਲਈ ਮਦਦਗਾਰ ਹੋਵੇਗੀ ਜੇ ਉੱਚ ਸਿੱਖਿਆ ਜਾ ਕਰੀਅਰ ਦੀ ਭਾਲ ‘ਚ ਮੁੰਬਈ ਜਾਂਦੇ ਹਨ। ਨਵੀਂ ਸੇਵਾ ਦੇ ਅਨੁਸਾਰ ਉਡਾਣ ਆਦਮਪੁਰ ਹਵਾਈ ਅੱਡੇ ਤੋਂ ਦੁਪਹਿਰ 3:30 ਵਜੇ ਦੇ ਕਰੀਬ ਉਡਾਣ ਭਰੇਗੀ ਅਤੇ ਸ਼ਾਮ 6 ਵਜੇ ਮੁੰਬਈ ਪਹੁੰਚੇਗੀ। ਇਹ ਸੇਵਾ ਰੋਜਾਨਾ ਉਪਲੱਬਧ ਹੋਵੇਗੀ।