
Skip to content
ਜਲੰਧਰ (ਪਰਮਜੀਤ ਸਿੰਘ ਨੈਨਾ) – ਸਪੋਰਟਸ ਐਂਡ ਸਰਜੀਕਲ ਕੰਪਲੈਕਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰੂ ਹਰਿਗੋਬਿੰਦ ਹਸਪਤਾਲ, ਗੁਰਦੁਆਰਾ ਛੇਵੀ ਪਾਤਸ਼ਾਹੀ, ਬਸਤੀ ਸ਼ੇਖ ਵਲੋਂ ਮੇਨ ਪਾਰਕ ਸਰਜੀਕਲ ਕੰਪਲੈਕਸ ਨੇੜੇ ਕਪੂਰਥਲਾ ਰੋਡ ਜਲੰਧਰ ਵਿਖੇ ਮਿਤੀ 5 ਅਕਤੂਬਰ ਐਤਵਾਰ ਸਵੇਰੇ 9 ਵਜੇ ਤੋਂ 12 ਵਜੇ ਤੱਕ ਮੁਫਤ ਮੈਡੀਕਲ ਚੈੱਕਅੱਪ ਤੇ ਅੱਖਾ ਦਾ ਆਪ੍ਰੇਸ਼ਨ ਕੈਪ ਲਗਇਆ ਜਾ ਰਿਹਾ ਹੈ।
ਕੈਪ ‘ਚ ਅੱਖਾਂ, ਦੰਦਾਂ, ਦਿਲ ਦੇ ਰੋਗਾਂ, ਬਲੱਡ ਪ੍ਰੈਸ਼ਰ, ਸ਼ੂਗਰ, ਚਮੜੀ ਰੋਗਾਂ, ਜੋੜਾਂ ਦੇ ਦਰਦ, ਕਮਰ ਦੇ ਦਰਦ, ਗੋਡੇ ਦੇ ਦਰਦ ਗਠੀਆ ਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਮੁਫਤ ਜਾਂਚ ਹੋਵੇਗੀ।
ਇਸ ਮੌਕੇ ਉਪਰੋਕਤ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਰੋਗੀਆਂ ਨੂੰ ਇਸ ਦੌਰਾਨ ਦਵਾਈ ਮੁਫ਼ਤ ਦਿੱਤੀ ਜਾਵੇਗੀ।
ਅੱਖਾਂ ਦੇ ਆਪ੍ਰੇਸ਼ਨ ਗੁਰੂ ਹਰਿਗੋਬਿੰਦ ਹਸਪਤਾਲ ਬਸਤੀ ਸ਼ੇਖ ਵਿਖੇ ਫੇਕੋ ਮਸ਼ੀਨ ਨਾਲ ਟਾਕਾ ਰਹਿਤ ਕੀਤੇ ਜਾਣਗੇ ਤੇ ਮੁਫਤ ਪਾਏ ਜਾਣਗੇ।Related