
Skip to content
ਜਲੰਧਰ (ਪਰਦੀਪ ਕੰਗ) : ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਵੱਡਾ ਬਾਜ਼ਾਰ, ਬਸਤੀ ਦਾਨਿਸ਼ਮੰਦਾ, ਜਲੰਧਰ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਆਗਮਨ ਪੁਰਬ ਮਿਤੀ 5 ਜਨਵਰੀ 2026, ਦਿਨ ਸੋਮਵਾਰ ਨੂੰ ਬੜੀ ਹੀ ਸ਼ਰਧਾ, ਭਕਤੀ ਅਤੇ ਉਤਸਾਹ ਭਰੇ ਮਾਹੌਲ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਲਾਕੇ ਦੀ ਸੰਗਤ ਵਿਚ ਖ਼ਾਸਾ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।ਇਸ ਪਾਵਨ ਅਵਸਰ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੂੰ ਵਿਸ਼ੇਸ਼ ਤੌਰ ’ਤੇ ਨਿਮੰਤਰਣ ਦਿੱਤਾ ਗਿਆ ਹੈ।ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਗੁਰੂ ਘਰ ਦੇ ਮਹਾਨ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਪਾਵਨ ਸਮਾਗਮ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਨਾਲ ਹੋਵੇਗੀ, ਜੋ ਕਿ 3 ਜਨਵਰੀ 2026 ਨੂੰ ਸਵੇਰੇ 10 ਵਜੇ ਆਰੰਭ ਹੋਣਗੇ। 5 ਜਨਵਰੀ, ਸੋਮਵਾਰ ਨੂੰ ਸਵੇਰੇ 10 ਵਜੇ ਭੋਗ ਪੈਣ ਉਪਰੰਤ ਦੁਪਹਿਰ 1 ਵਜੇ ਤੱਕ ਦੀਵਾਨ ਸਜਾਏ ਜਾਣਗੇ।ਇਸ ਤੋਂ ਇਲਾਵਾ, ਮਿਤੀ 30 ਦਸੰਬਰ 2025, ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਸ਼ਾਨਦਾਰ ਨਗਰ ਕੀਰਤਨ ਸਜਾਇਆ ਜਾਵੇਗਾ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਅੱਡਾ ਬਸਤੀ ਦਾਨਿਸ਼ਮੰਦਾ, ਕੋਲਿਆਂ ਵਾਲਾ ਡੀਪੂ, ਮੇਨ ਰੋਡ, ਰਾਮ ਮੰਦਿਰ ਵਾਲੀ ਗਲੀ, ਏਕਤਾ ਪਾਰਕ, ਇੰਡੋ ਜਰਮਨ ਸਕੂਲ, ਚਪਾਟੀ ਵਾਲੀ ਗਲੀ ਤੋਂ ਬਾਹਰ ਮੇਨ ਰੋਡ, ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਗੁਰਦੁਆਰਾ ਸ਼ੇਰ ਸਿੰਘ ਤੋਂ ਹੁੰਦਾ ਹੋਇਆ ਅਖ਼ੀਰ ਵਿੱਚ ਆਪਣੇ ਨਿੱਜੀ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਡਾ ਬਾਜ਼ਾਰ ਵਿਖੇ ਸਮਾਪਤ ਹੋਵੇਗਾ।ਇਸ ਪਾਵਨ ਸਮਾਗਮ ਦੇ ਤਹਿਤ ਪ੍ਰਭਾਤ ਫੇਰੀ ਵੀ ਕੱਢੀ ਜਾਵੇਗੀ, ਜੋ ਕਿ ਰੋਜ਼ਾਨਾ 3 ਜਨਵਰੀ ਤੱਕ ਸਵੇਰੇ 5 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਕਰੇਗੀ।ਇਸ ਮੌਕੇ ਜਗਦੀਪ ਸਿੰਘ,ਰਾਜਪਾਲ ਸਿੰਘ, ਵਿਜੇ ਕੁਮਾਰ ਮੀਤਾ, ਹਰਮਨ ਸੀਜਾ, ਪ੍ਰਦੀਪ ਸਿੰਘ, ਬਾਬਾ ਗਗਨਦੀਪ ਸਿੰਘ, ਸਤਵਿੰਦਰ ਸਿੰਘ, ਕਨੀਤ ਸਿੰਘ, ਲਵੀਸ਼ ਅੰਗੁਰਾਲ, ਕ੍ਰਿਸ਼ਨਾ ਮਹੀਨਿਆਂ ਮੌਜੂਦ ਸਨਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਵਿੱਚ ਭਾਗੀਦਾਰ ਬਣਨ ਅਤੇ ਆਪਣਾ ਜੀਵਨ ਧੰਨ ਕਰਨ।Related