
Skip to content
ਫ਼ਿਰੋਜ਼ਪੁਰ, ( ਜਤਿੰਦਰ ਪਿੰਕਲ ) ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬੈਠ ਮੁੜ ਵਸੇਬੇ ਲਈ ਯਤਨਸ਼ੀਲ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਲਗਾਤਾਰ ਪੀੜ੍ਹਤਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਜ਼ਿੰਦਗੀ ਨੂੰ ਲੀਹੇ ਲਿਆਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆ ਸੰਸਥਾ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ ਨੇ ਦੱਸਿਆ ਕਿ ਉਹ ਜ਼ਮੀਨਾਂ ਦਾ ਸਰਵੇ ਕਰ ਰਹੇ ਹਨ ਅਤੇ ਦਾਨੀ ਸੱਜਣਾ ਨਾਲ ਸੰਪਰਕ ਕਰਕੇ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਨੂੰ ਖੇਤੀਯੋਗ ਬਣਾਉਣ ਲਈ ਚਾਰਾਜੋਈ ਕਰ ਰਹੇ ਹਨ।ਨਾਲ ਨਾਲ ਦੀ ਰਾਹਤ ਸਮੱਗਰੀ ਵੀ ਵੰਡੀ ਜਾ ਰਹੀ ਹੈ। ਅੱਜ ਇਥੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਗੁਰੂ ਦੁਆਰਾ ਸਾਹਿਬ ਜਿਸ ਦੀ ਨਵੀਂ ਇਮਾਰਤ ਬਣੀ ਹੈ ਵਾਸਤੇ ਵੱਡੀ ਗਿਣਤੀ ਵਿਚ ਅਤੇ ਕੰਬਲ ਭੇਟ ਕੀਤੇ ਗਏ। ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਜੋਗਾ ਸਿੰਘ ਦੀ ਹਾਜ਼ਰੀ ਵਿੱਚ ਅਰਦਾਸ ਕੀਤੀ ਗਈ ਅਤੇ ਇਹ ਸੇਵਾ ਭੇਟਾ ਦਿੱਤੀ ਗਈ।ਆਗੂਆਂ ਨੇ ਕਿਹਾ ਕਿ ਓਹਨਾ ਸਭਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਔਖੇ ਵੇਲੇ ਆਪਣੇ ਭੈਣ ਭਰਾਵਾਂ ਦੀ ਬਾਂਹ ਫੜਨ। ਵਰਨਣਯੋਗ ਹੈ ਕਿ ਹੰਭਲਾ ਫਾਊਂਡੇਸ਼ਨ ਪਾਣੀਆਂ ਨਾਲ ਬਰਬਾਦ ਹੋਏ ਪਿੰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਵਿਚਰ ਰਹੀ ਹੈ। ਟੀਮ ਸਰਵੇ ਕਰਦੀ ਹੈ ਅਤੇ ਲੋੜਵੰਦਾਂ ਤੱਕ ਲੋੜੀਂਦਾ ਸਮਾਨ ਪੁੱਜਦਾ ਕਰਦੀ ਹੈ।
ਇਸ ਮੌਕੇ ਤੇ ਸੰਸਥਾ ਆਗੂਆਂ ਤੋਂ ਇਲਾਵਾ, ਨਰਿੰਦਰ ਕੇਸਰ, ਕੰਵਲਜੀਤ ਸਿੰਘ ਵਿਰਦੀ, ਅਸ਼ੋਕ ਕੁਮਾਰ, ਭੁਪਿੰਦਰ ਸਿੰਘ, ਬਲਵਿੰਦਰ ਬੱਬੂ, ਸੋਨਾ ਸਿੰਘ, ਲਵਿਸ਼, ਪਰਮਜੀਤ ਪੰਮਾ, ਆਦਿ ਹਾਜ਼ਰ ਸਨ।Related