ਮੇਰਾ ਯੁਵਾ ਭਾਰਤ ਕਪੂਰਥਲਾ ਵਲੋਂ ਵੀਰ ਸਾਵਰਕਰ ਜਯੰਤੀ ਮਨਾਈ ਗਈ

ਆਰੀਆ ਮਾਡਲ ਸਕੂਲ ਵਿਖੇ ਲੈਕਚਰ ਅਤੇ ਅੰਤਰ ਹਾਉਸ ਕੁਇਜ਼ ਆਯੋਜਿਤ

ਫਗਵਾੜਾ- ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮੰਤਰਾਲੇ ਵਲੋਂ ਸੰਚਾਲਿਤ ਮੇਰਾ ਯੁਵਾ ਭਾਰਤ ਕਪੂਰਥਲਾ ਦੇ ਜ਼ਿਲਾ ਯੁਵਾ ਅਫਸਰ ਗਗਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੱਤਿਆ ਸੰਤ ਫਾਊਂਡੇਸ਼ਨ ਫਗਵਾੜਾ ਸੰਸਥਾ ਵਲੋਂ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਵੀਰ ਦਮੋਦਰ ਸਾਵਰਕਰ ਦੇ ਜਨਮ ਦਿਵਸ ਨੂੰ ਸਮਰਪਿਤ ਲੈਕਚਰ ਅਤੇ ਅੰਤਰ ਹਾਊਸ ਕਿਉਜ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਪ੍ਰਿੰਸੀਪਲ ਮੋਨਿਕਾ ਸੱਭਰਵਾਲ ਅਤੇ ਫਾਊਂਡੇਸ਼ਨ ਚੇਅਰਮੈਨ ਹਰਜਿੰਦਰ ਗੋਗਨਾ ਦੀ ਦੇਖ ਰੇਖ ਵਿੱਚ ਆਯੋਜਿਤ ਇਸ ਮੁਕਾਬਲੇ ਵਿੱਚ ਬੱਚਿਆਂ ਨੇ ਕਿਉਜ਼ ਦੇ ਮਾਧਿਅਮ ਰਾਹੀਂ ਵਿਨਾਇਕ ਦਮੋਦਰ ਸਾਵਰਕਰ ਦੇ ਜੀਵਨ ਕਾਲ ਨਾਲ ਜੁੜੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਰਾਸ਼ਟਰ ਭਗਤੀ ਨੂੰ ਸਮਰਪਿਤ ਆਪਣੀ ਸੋਚ ਨੂੰ ਪ੍ਰਦਰਸ਼ਿਤ ਕੀਤਾ । ਬਤੌਰ ਮੁੱਖ ਵਕਤਾ ਵਿਤਿਨ ਪੁਰੀ ਨੇ ਵੀਰ ਸਾਵਰਕਾਰ ਦੇ ਜੀਵਨ ਅਤੇ ਸੰਘਰਸ਼ ਤੇ ਚਾਨਣ ਪਾਇਆ । ਸਕੂਲ ਪ੍ਰਬੰਧਕ ਸੁਰਿੰਦਰ ਚੋਪੜਾ ਅਤੇ ਸਕੂਲ ਸਲਾਹਕਾਰ ਮੈਡਮ ਨੀਲਮ ਪਸਰੀਚਾ ਨੇ ਕਿਹਾ ਕਿ ਦੇਸ਼ ਭਗਤ ਰਾਸ਼ਟਰਵਾਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਸ਼ਖਸ਼ੀਅਤਾਂ ਦੇ ਯੋਗਦਾਨ ਪ੍ਰਤੀ ਪ੍ਰੋਗਰਾਮ ਸਕੂਲਾਂ ਵਿੱਚ ਆਯੋਜਿਤ ਹੁੰਦੇ ਰਹਿਣੇ ਚਾਹੀਦੇ ਹਨ । ਸਕੂਲ ਪ੍ਰਿੰਸੀਪਲ ਮੋਨਿਕਾ ਸੱਭਰਵਾਲ ਨੇ ਇਸ ਪ੍ਰੋਗਰਾਮ ਲਈ ਮੇਰਾ ਯੁਵਾ ਭਾਰਤ ਅਤੇ ਸੱਤਿਆ ਸੰਤ ਫਾਊਂਡੇਸ਼ਨ ਸੰਸਥਾ ਦਾ ਧੰਨਵਾਦ ਕੀਤਾ ਅਤੇ ਦੇਸ਼ ਭਗਤਾਂ ਸਬੰਧੀ ਇਹੋ ਜਿਹੇ ਪ੍ਰੋਗਰਾਮਾਂ ਨੂੰ ਸਮੇਂ ਦੀ ਮੰਗ ਦੱਸਿਆ । ਚਾਰ ਹਾਊਸਾਂ ਨਾਲ ਸੰਬਧਿਤ ਚਾਰ ਟੀਮਾਂ ਵਿੱਚੋਂ ਡੀ ਟੀਮ ਦੇ ਵਿਦਿਆਰਥੀ ਅਕਚਨਾ ਅਤੇ ਮਨਮੀਤ ਪਹਿਲੇ ਸਥਾਨ ਤੇ ਰਹੇ । ਟੀਮ ਏ ਦੇ ਵਿਦਿਆਰਥੀ ਉਮੰਗ ਅਤੇ ਦੀਕਸ਼ਾ ਦੂਜੇ ਨੰਬਰ ਤੇ ਰਹੇ । ਇਸੇ ਤਰਾਂ ਟੀਮ ਬੀ ਦੇ ਵਿਦਿਆਰਤੀ ਨਮਨ ਅਤੇ ਜਸਵੀਰ ਤੀਸਰੇ ਸਥਾਨ ਤੇ ਰਹੇ । ਮੁਕਾਬਲੇ ਵਿੱਚ ਟੀਮ ਸੀ ਦੇ ਬੱਚੇ ਪ੍ਰੀਆ ਅਤੇ ਅੇਸ਼ਮੀਤ ਨੂੰ ਸਾਂਤਵਨਾ ਇਨਾਮ ਮਿਲਿਆ । ਜੇਤੂ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਮੋਮੈਂਟੋ , ਸਰਟੀਫੀਕੇਟ ਅਤੇ ਸਟੇਸ਼ਨਰੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਮਾਜ ਸੇਵੀ ਕ੍ਰਿਸ਼ਨ ਬਜਾਜ, ਸਤੀਸ਼ ਬੱਗਾ, ਨੰਦ ਕਿਸ਼ੋਰ ਸ਼ਰਮਾ, ਰਾਜਿੰਦਰ ਵਰਮਾ, ਸਿੱਖਿਆ ਰਤਨ ਗੁਰਮੀਤ ਸਿੰਘ ਨੇ ਵੀ ਵੀਰ ਸਾਵਰਕਰ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ । ਸੰਸਥਾ ਵਲੋਂ ਹਰਜਿੰਦਰ ਗੋਗਨਾ ਨੇ ਕਿਹਾ ਕਿ ਨੈਤਿਕ ਸਿੱਖਿਆ ਸਬੰਧੀ ਪ੍ਰੋਜੈਕਟ ਸੰਸਥਾ ਦੇ ਏਜੰਡੇ ਤੇ ਹਨ ਅਤੇ ਭਵਿੱਖ ਵਿੱਚ ਹੋਰ ਵੀ ਪ੍ਰੋਗਰਾਮ ਕੀਤੇ ਜਾਣਗੇ । ਸਮੂਹ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ । ਇਸ ਮੌਕੇ ਹੇਮ ਰਾਜ ਜੋਸ਼ੀ, ਲਕਸ਼ੇ ਭੱਲਾ, ਬਲੀਸ਼ ਗੌਤਮ, ਦਿਸ਼ਾ ਪਲਟਾ, ਬਲਜਿੰਦਰ ਕੌਰ, ਹਰਜਿੰਦਰ ਗੋਗਨਾ, ਨਰੇਸ਼ ਕੋਹਲੀ , ਗੋਪਾਲ ਲੂੰਬਾ, ਵਿਕਰਮ ਗੁਪਤਾ, ਇਸ਼ਾਨ ਗੋਗਨਾ ਹਾਜ਼ਰ ਸਨ ।