
Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਮਨਾਏ ਜਾਂਦੇ ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਉਲੰਪੀਅਨ ਅਤੇ ਮਲੇਰਕੋਟਲਾ ਦੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਖਿਡਾਰੀਆਂ ਨੂੰ ਮਿਲਣ ਲਈ ਉਚੇਚੇ ਤੌਰ ਤੇ ਫ਼ਿਰੋਜ਼ਪੁਰ ਪੁੱਜੇ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਦੇ ਸਕੱਤਰ ਮਨਮੀਤ ਸਿੰਘ ਰੂਬਲ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰ ਅਤੇ ਬਾਬਾ ਸ਼ੇਰ ਹਾਕੀ ਅਕੈਡਮੀ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਹਾਕੀ ਉਲੰਪੀਅਨ ਅਤੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਪੁੱਜੇ। ਓਹਨਾ ਨੇ ਸਾਰੇ ਖਿਡਾਰੀਆਂ ਨੂੰ ਆਪਣੇ ਕੋਲੋਂ ਬਦਾਮ, ਹਾਕੀਆਂ ਅਤੇ ਖੇਡ ਕਿੱਟਾਂ ਵੰਡੀਆਂ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਏਸੇ ਖੇਡ ਮੈਦਾਨ ਚੋਂ ਖੇਡ ਕੇ ਦੇਸ਼ ਲਈ ਖੇਡੇ ਅਤੇ ਭਾਰਤੀ ਟੀਮ ਦੇ ਕਪਤਾਨ ਬਣੇ। ਓਹਨਾ ਕਿਹਾ ਕਿ ਅਗਰ ਅਸੀਂ ਜੀਅ ਜਾਨ ਨਾਲ ਮੇਹਨਤ ਕਰਦੇ ਰਹੀਏ ਤਾਂ ਸਾਡਾ ਰਾਹ ਰੋਕਣ ਵਾਲਾ ਕੋਈ ਨਹੀਂ। ਓਹਨਾ ਬੱਚਿਆਂ ਨੂੰ ਹਾਕੀ ਖੇਡ ਟਿਪਸ ਵੀ ਦਿੱਤੇ। ਇਸ ਮੌਕੇ ਤੇ ਖਿਡਾਰੀਆਂ ਵੱਲੋਂ ਸ਼ੋਅ ਮੈਚ ਵੀ ਖੇਡਿਆ ਗਿਆ।ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ ਕਿਹਾ ਕਿ ਮਾਣ ਹੈ ਸਾਡੇ ਦੇਸ਼ ਨੇ ਓਹਨਾ ਵਰਗੇ ਖਿਡਾਰੀ ਪੈਦਾ ਕੀਤੇ ਹਨ ਜਿੰਨ੍ਹਾ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਖਿਡਾਰੀਆਂ ਅਤੇ ਮਹਿਮਾਨਾਂ ਵੱਲੋਂ ਮੇਜਰ ਧਿਆਨ ਚੰਦੇ ਦੀ ਫੋਟੋ ‘ਤੇ ਫੁੱਲ ਭੇਟ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ‘ਤੇ ਸਾਬਕਾ ਖੇਡ ਅਫ਼ਸਰ ਹਰਨਰਾਇਣ ਸਿੰਘ ਸਿੰਘ ਲਾਡੀ, ਅੰਤਰਰਾਸ਼ਟਰੀ ਖਿਡਾਰੀ ਨਵਸ਼ੇਰ ਸਿੰਘ, ਦਲੇਰ ਸਿੰਘ, ਸਤਿੰਦਰ ਸਿੰਘ ਡਿਪਟੀ ਡੀ ਓ, ਅਸ਼ੋਕ ਬਹਿਲ, ਦਲਬੀਰ ਸਿੰਘ ਮਾਨ, ਜੀਵਨ ਸ਼ਰਮਾ, ਰਾਮ ਲਾਲ ਫੱਤੂ, ਇੰਸਪੈਕਟਰ ਨਵੀਨ ਕੁਮਾਰ, ਗਗਨ ਮਾਟਾ ਸਵੀਮਿੰਗ ਕੋਚ, ਲੱਕੀ ਹਰਮੀਕ ਸਪੋਰਟਸ, ਸੁਨੀਲ ਕੁਮਾਰ ਕੈਟ, ਮਨਿੰਦਰ ਹਾਂਡਾ, ਜਸਵਿੰਦਰ ਸਿੰਘ ਬਿੱਲਾ, ਆਸ਼ੂ ਪੰਡਿਤ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ, ਗੁਰਸੇਵਕ ਸਿੰਘ, ਦਿਲਬਾਗ ਸਿੰਘ ਬਾਘਾ ਤੋਂ ਇਲਾਵਾ ਵੱਡੀ ਗਿਣਤੀ ਖਿਡਾਰੀ ਅਤੇ ਖੇਡ ਪ੍ਰੇਮੀ ਹਾਜਰ ਸਨRelated