
Skip to content
ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਪ੍ਰੈਸ ਨੂੰ ਸਬੋਧਨ ਕਰਦਿਆਂ ਸ: ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਨੇ ਕਿਹਾ ਪੰਜਾਬ ਵਾਸੀਆਂ ਦੀਆਂ ਵੋਟਾਂ ਲੈ ਕੇ ਭਗਵੰਤ ਮਾਨ ਸਰਕਾਰ ਬਣੀ ਪਰ ਆਪਣੇ ਦਿੱਲੀ ਵਾਲੇ ਲਾਲਾ ਕੇਜਰੀਵਾਲ ਦੀ ਮਹਿਮਾਨ ਨਿਵਾਜੀ ਕਰਨੀ ਛੱਡੇ, ਕਿਉ ਕਿ ਹੁਣ ਵਕਤ ਹੈ ਕਿ ਉਹ ਹ੍ੜ੍ਹਾ ਨਾਲ ਪੀੜਤ ਪਰਿਵਾਰ ਵੱਲ ਧਿਆਨ ਦੇਵੇ, ਜਿਨ੍ਹਾਂ ਦੀ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ, ਜਾਨੀ ਮਾਲੀ ਨੁਕਸਾਨ, ਮਾਲ ਡੰਗਰਾਂ ਦਾ ਉਜਾੜਾ ਅਤੇ ਮਕਾਨਾਂ ਦਾ ਢਹਿ ਢੇਰੀ ਹੋਣਾ ਆਦਿ ਭਿਆਨਕ ਤੇ ਡਰਾਂਵਨੇ ਦਿ੍ਸ ਬਣੇ ਹੋਏ ਹਨ, ਇਸ ਦਰਦਨਾਕ ਸਮੇਂ ਪਾਰਟੀਬਾਜੀ ਤੋਂ ਉਪਰ ਉਠਕੇ ਹਰ ਰਾਹਤ ਕਾਰਜਾਂ ਵਿਚ ਜੁੱਟ ਜਾਣਾ ਚਾਹੀਦਾ ਹੈ । ਸ: ਸਿਮਰਨਜੀਤ ਸਿੰਘ ਮਾਨ ਨੇ ਫਿਰੋਜਪੁਰ ਅਤੇ ਫਾਜਿਲਕਾ ਏਰੀਏ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਦੌਰਾਨ ਕਹੇ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤਰੁੰਤ 75 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਘਰਾਂ ਦੇ ਨੁਕਸਾਨ ਲਈ ਢੁੱਕਵਾਂ ਮੁਆਵਜਾਂ ਤਰੁੰਤ ਜਾਰੀ ਕਰੇ ਜਿਸ ਨਾਲ ਪੀੜਤਾਂ ਨੂੰ ਕੁੱਝ ਰਾਹਤ ਮਿਲੇ ਸਕੇ, ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਰੋਕਥਾਮ ਲਈ ਸਿਹਤ ਵਿਭਾਗ ਨੂੰ ਚੌਕਸ ਕੀਤਾ ਜਾਵੇ lਸ਼ ਮਾਨ ਕਿਹਾ ਕਿ ਮੈਂ ਪਿਛਲੇ ਚਾਰ ਦਿਨਾਂ ਤੋਂ ਫਿਰੋਜ਼ਪੁਰ ਅਤੇ ਫਾਜਿਲਕਾ ਏਰੀਏ ਦੇ ਹੜ੍ਹ ਪ੍ਰਭਾਵਿਤ ਬੰਨਾਂ ਤੇ ਦੇਖ ਰਿਹਾ ਹਾਂ ਮੈਨੂੰ ਕਿਤੇ ਵੀ ਸਰਕਾਰੀ ਅਮਲਾ ਰਾਹਤ ਕਾਰਜਾਂ ਵਿਚ ਲੱਗਿਆ ਨਜਰ ਨਹੀਂ ਆਇਆ, ਖੁਦ ਪੀੜਤ ਪਰਿਵਾਰ ਦੀ ਸਮਾਜਸੇਵੀ ਸੰਸਥਾਵਾਂ ਨਾਲ ਬੰਨਾਂ ਨੂੰ ਮਜਬੂਤ ਕਰਨ ਤੇ ਲੱਗੇ ਹੋਏ ਹਨ lਫੌਜ ਵੀ ਆਪਣੀਆਂ ਬੈਰਕਾਂ ਤੇ ਕੰਨਟੋਨਮੈਟਾਂ ਤੋਂ ਬਾਹਰ ਨਹੀਂ ਨਿਕਲੀ ਸਗੋਂ ਹੋ ਰਹੀ ਤਬਾਹੀ ਨੂੰ ਮੂਕ ਦਰਸਕ ਬਣਕੇ ਦੇਖ ਰਹੀ ਹੈ ਜਦਕੇ ਫਿਰੋਜ਼ਪੁਰ ਵਿਚ ਫੌੌਜ ਦੀ ਪੂਰੀ ਡਵੀਜਨ ਹੈ, ਇਹ ਇਸ ਤਰਾਂ ਦਾ ਵਰਤਾਰਾ ਹੈ ਜਿਵੇੰ 1984 ਵਿੱਚ ਸਿੱਖ ਕੌਮ ਦੀ ਨਸਲਕੁੱਸੀ ਮੌਕੇ ਫੌਜ ਬੈਰਕਾਂ ਚੋ ਬਾਹਰ ਨਹੀਂ ਸੀ ਨਿਕਲੀ!ਸ਼ ਮਾਨ ਨੇ ਕੇਂਦਰ ਹਕੂਮਤ ਨੇ ਪੰਜਾਬ ਨਾਲ ਹਮੇਸਾਂ ਵਿਤਕਰੇ ਕਰ ਆ ਰਹੀ ਹੈ ਕੋਈ ਇਸ ਇਸ ਬੂਰੇ ਵਕਤ ਤੇ ਰਾਹਤ ਦੇਣ ਦਾ ਜਤਨ ਤਾਂ ਕੀ ਕਰਨੇ ਸੀ ਸਗੋਂ ਡਾਖੜਾ, ਪੌਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਖੋਲ੍ਹਕੇ ਤਬਾਹੀ ਕਰ ਦਿੱਤੀ, ਇਸ ਤੋਂ ਵੱਡੀ ਗੁਲਾਮੀ ਸਿੱਖ ਕੌਮ ਲਈ ਕੀ ਹੋ ਸਕਦੀ ਹੈ ਸ: ਮਾਨ ਸਾਹਿਬ ਜੀ ਦੇ ਇਸ ਦੌਰੇ ਸਮੇਂ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਰਾਜਸੀ ਮਾਮਲਿਆਂ ਦੀ ਕਮੇਟੀ ਦੇ ਆਗੂ ਗੁਰਚਰਨ ਸਿੰਘ ਭੁੱਲਰ ਅਤੇ ਜਤਿੰਦਰ ਸਿੰਘ ਥਿੰਦ,ਗੁਰਵਿੰਦਰ ਸਿੰਘ ਮਹਾਲਮ ਯੂਥ ਪ੍ਰਧਾਨ,ਬੀਬੀ ਜਸਬੀਰ ਕੋਰ ਪ੍ਰਧਾਨ ਇਸਤਰੀ ਵਿੰਗ,ਉਪਿੰਦਰਜੀਤ ਸਿੰਘ ਪੀ ਏ ਮਾਨ ਸਾਹਿਬ,ਗੁਰਮੀਤ ਸਿੰਘ ਹਬੀਬ ਵਾਲਾ,ਹੁਸਨਪ੍ਰੀਤ ਸਿੰਘ,ਜਗਜੀਤ ਸਿੰਘ ਛੂਛਕ,ਬੀਬੀ ਸੁਰਜੀਤ ਕੌਰ,ਬਲਵੰਤ ਸਿੰਘ ਵਾਹਗੇ ਵਾਲਾ ਆਦਿ ਨੇ ਵੀ ਸਰਕਾਰ ਨੂੰ ਦਲਾਸਿਆ ਦੀ ਜਗਾਹ ਉਹਨਾਂ ਨੂੰ ਤੁਰੰਤ ਮੁਆਵਜੇ ਦੀ ਸਹਾਇਤਾ ਦੇਣ ਦੀ ਅਪੀਲ ਕੀਤੀ।Related