ਫਿਰੋਜ਼ਪੁਰ ( ਜਤਿੰਦਰ ਪਿੰਕਲ) ਸਮਾਜਸੇਵੀ ਗੁਰਪ੍ਰੀਤ ਸਿੰਘ ਸੇਖੋਂ (ਮੁਦਕੀ)ਦੀ ਅਗਵਾਈ ਹੇਠ ਸਮੁੱਚੀਆ ਸੇਖੋਂ ਟੀਮਾਂ ਨੇ ਹੜ ਪੀੜਤਾਂ ਦੀਆ ਲਗਾਤਾਰ ਸੇਵਾ ਕਰ ਰਹੀਆਂ ਹਨ ਗੁਰਪ੍ਰੀਤ ਸੇਖੋਂ ਦਾ ਕਹਿਣਾ ਹੈ ਕਿ ਸਾਡੀਆਂ ਵੱਖ-ਵੱਖ ਟੀਮਾਂ ਪਹਿਲਾਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਪਤਾ ਕਰਦੀਆਂ ਹਨ ਫਿਰ ਲੋੜ ਮੁਤਾਬਿਕ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਹਨ ਜਿਵੇਂ ਕਿ ਸੁਲਤਾਨ ਪੁਰ ਲੋਧੀ ,ਗੁਰ ਹਰਸਾਏ ,ਮਮਦੋਟ ਦੇ ਨਜ਼ਦੀਕ ਪਿੰਡ ਵਿੱਚ ਤੂੜੀ, ਅਚਾਰ, ਫੀਡ, ਤਰਪਾਲਾ ,ਗੱਟੇ ਆਦਿ ਟਰਾਲੀਆ ਭਰ ਭਰ ਕੇ ਹੜ ਪੀੜਤ ਪਰਿਵਾਰ ਦੀ ਲਗਾਤਾਰ ਮੱਦਦ ਕੀਤੀ ਜਾ ਰਹੀ ਹੈ ਅਤੇ ਸਮਾਜਸੇਵੀ ਗੁਰਪ੍ਰੀਤ ਸੇਖੋਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕੇ ਮੈਂ ਹਰ ਟਾਈਮ ਮੈਂ ਲੋਕ ਦੀ ਮੱਦਦ ਲਈ ਪੰਜਾਬ ਨਾਲ ਖੜ ਰਿਹਾ ਗਾ ਸੇਖੋਂ ਦੇ ਨਾਲ ਉਹਨਾਂ ਦੇ ਸਾਥੀ ਕੋਰਜੀਤ ਸਿੰਘ ਢਿੱਲੋਂ ,ਗੁਰਜੀਤ ਮੱਲੀ ,ਬਲਦੇਵ ਸਿੰਘ ਸਰਪੰਚ,ਲਾਡੀ ਭੁੱਲਰ,ਰਾਜੂ ਸਰਪੰਚ,ਵਿੱਕੀ ਮੈਣੀ, ਪਿੱਪਲ ਸਿੰਘ ਸੰਧੂ, ਗੁਰਜੀਤ ਸਿੰਘ ਸਰਪੰਚ,ਪਰਮਿੰਦਰ ਸਿੰਘ ਟਿੱਬੀ ,ਕਲਵੰਤ ਸਿੰਘ, ਕਿੱਕਰ ਸਿੰਘ,ਪ੍ਰੇਮ ਸਿੰਘ,ਮਾਨਾ ਸਿੰਘ ਸੰਧੂ,ਨਛੱਤਰ ਸਿੰਘ ਆਦਿ ਹਾਜ਼ਰ ਸਨ