ਅੱਜ ਨੌਜਵਾਨ ਸਭਾ ਗੁਲਾਬੀਆਂ ਮੁਹੱਲਾ ਬਸਤੀ ਸ਼ੇਖ ਜਲੰਧਰ ਵੱਲੋਂ 18ਵਾਂ ਜਾਗਰਨ ਵੱਡੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਨ ਦੇ ਸੰਦਰਭ ਵਿੱਚ ਅੱਜ ਦੁਪਹਿਰੇ ਨੌਜਵਾਨ ਸਭਾ ਵੱਲੋਂ ਲੰਗਰ ਵੀ ਲਗਾਇਆ ਗਿਆ, ਜਿਸ ਵਿੱਚ ਇਲਾਕੇ ਦੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

ਇਸ ਮੌਕੇ ਅਮਰਪ੍ਰੀਤ ਸਿੰਘ ਰਿੰਕੂ ਨੇ ਦੱਸਿਆ ਕਿ ਕੌਂਸਲਰ ਵਾਰਡ ਨੰਬਰ 50 ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਇਲੈਕਸ਼ਨ ਦੌਰਾਨ ਤਰਨ ਤਾਰਨ ਡਿਊਟੀ ਤੇ ਹੋਣ ਕਾਰਨ ਅੱਜ ਇਸ ਲੰਗਰ ਤੇ ਨਹੀਂ ਪਹੁੰਚ ਸਕੇ ਪਰ ਉਹਨਾਂ ਦੀਆਂ ਸ਼ੁਭ ਇੱਛਾਵਾਂ ਹਮੇਸ਼ਾ ਹੀ ਨੌਜਵਾਨ ਸਭਾ ਦੇ ਨਾਲ ਹਨ|

 

ਲੰਗਰ ਸੇਵਾ ਦੌਰਾਨ ਉੱਚੇਚੇ ਤੌਰ ਦਵਿੰਦਰ ਕੁਮਾਰ ਗੋਲਾ, ਅਮਰਪ੍ਰੀਤ ਸਿੰਘ ਰਿੰਕੂ, ਭੋਲਾ ਛਾਬੜਾ, ਰਵੀ ਗਿੱਲ, ਸਨੀ ਸ਼ਰਮਾ, ਸੁਨੀਲ ਕੁਮਾਰ ਸ਼ੀਲੀ, ਬਿਹਾਰੀ ਲਾਲ, ਅਤੇ ਕੁਲਪ੍ਰੀਤ ਸਿੰਘ ਸਮੇਤ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।

ਨੌਜਵਾਨ ਸਭਾ ਵਲੋਂ ਦੱਸਿਆ ਗਿਆ ਕਿ ਜਾਗਰਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹਨ ਅਤੇ ਸ਼ਾਮ ਨੂੰ ਭਗਤਾਂ ਦੀ ਵੱਡੀ ਭੀੜ ਦੀ ਉਮੀਦ ਹੈ।