
Skip to content
ਫਿਰੋਜ਼ਪੁਰ (ਜਤਿੰਦਰ ਪਿੰਕਲ) : ਕਿਸਾਨ ਭਾਈਚਾਰੇ ਨੂੰ ਲੋੜੀਂਦੇ ਲਾਭ ਦੇ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਖੇਤੀਬਾੜੀ ਲਈ ਲੋੜੀਦੇ ਸੰਦਾਂ, ਬੀਜਾਂ ਆਦਿ ਸਰਕਾਰੋਂ ਆਉਂਦੀਆਂ ਸਬਸਿਡੀਆਂ ਆਦਿ ਵਸਤੂਆਂ ਦਾ ਸਿੱਧਾ ਲਾਭ ਦੇਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨ ਭਾਈਚਾਰੇ ਤੱਕ ਆਸਾਨੀ ਨਾਲ ਲਾਭ ਪਹੁੰਚਾਉਣ ਲਈ ਡਿਜੀਟਲ ਰਿਕਾਰਡ ਬਣਾਇਆ ਜਾ ਰਿਹਾ ਜਿਸ ਵਿੱਚ ਕਿਸਾਨ ਦੀ ਆਈਡੀ ਬਣੇਗੀ ਤਾਂ ਜੋ ਉਸਦਾ ਸਿੱਧਾ ਸਰਕਾਰ ਨਾਲ ਅਤੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਬਣਿਆ ਰਹੇ ਆਉਣ ਵਾਲੇ ਸਮੇਂ ਚ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕਿਸਾਨ ਦੀ ਫਾਰਮਰ ਆਈਡੀ ਹੁਣ ਅਤਿ ਜਰੂਰੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਬਲਾਕ ਅਫਸਰ ਡਾਕਟਰ ਅਮਰਜੀਤ ਸਿੰਘ ਧਾਲੀਵਾਲ ਨੇ ਕੀਤਾ । ਵਿਸਥਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਜਿਲਾ ਫਿਰੋਜ਼ਪੁਰ ਅਫਸਰ ਡਾਕਟਰ ਬਲਵਿੰਦਰ ਸਿੰਘ ਅਤੇ ਡਾਕਟਰ ਜਸਵਿੰਦਰ ਸਿੰਘ ਬਲਾਕ ਖੇਤੀ ਬਾੜੀ ਅਫਸਰ ਘੱਲ ਖੁਰਦ ਤੇ ਦਿਸ਼ਾ ਨਿਰਦੇਸ਼ਾਂ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਅਤੇ ਅਪੀਲ ਹੈ ਕਿ ਉਹ ਆਪਣੇ ਰਝੇਵਿਆਂ ਵਿੱਚੋਂ ਸਮਾਂ ਕੱਢ ਕੇ ਫਾਰਮਰ ਆਈਡੀ ਜਰੂਰ ਬਣਾਉਣ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਲੈਣ ਸਮੇਂ ਕੋਈ ਉਲਝਣ ਪੈਦਾ ਨਾ ਹੋਵੇ। ਉਹਨਾਂ ਦੱਸਿਆ ਕਿ ਫਾਰਮਰ ਆਈਡੀ ਰਜਿਸਟਰ ਹੋਣ ਬਾਅਦ ਕਿਸਾਨ ਨੂੰ ਸਾਰੀਆਂ ਸਕੀਮਾਂ ਦਾ ਲਾਭ ਸਿੱਧਾ ਮਿਲੇਗਾ। ਸਬਸਿਡੀ ਅਤੇ ਆਰਥਿਕ ਸਹਾਇਤਾ ਉਸ ਦੇ ਖਾਤਿਆਂ ਚ ਮਿਲਿਆ ਕਰੇਗੀ। ਇਸ ਆਈਡੀ ਨਾਲ ਕਿਸਾਨ ਸਮੇਂ ਦਾ ਹਾਣੀ ਬਣ ਕੇ ਆਪਣਾ ਡਿਜੀਟਲ ਰਿਕਾਰਡ ਵੀ ਕਾਇਮ ਕਰ ਸਕੇਗਾ ਅਤੇ ਨਵੀਆਂ ਯੋਜਨਾ ਵਿੱਚ ਲਾਭ ਲੈਣ ਸਮੇਂ ਪਹਿਲ ਹਾਸਿਲ ਕਰੇਗਾ ।
ਡਾਕਟਰ ਧਾਲੀਵਾਲ ਨੇ ਦੱਸਿਆ ਕਿ ਦੇਸ਼ ਦਾ ਕਿਸਾਨ ਫਾਰਮਰ ਆਈਡੀ ਬਣਵਾ ਕੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਕਿਸਾਨ ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ, ਖੇਤੀਬਾੜੀ ਲੋੜੀਦੇ ਸਬਸਿਡੀ ਸੰਦ ਆਦ ਵਿਭਾਗ ਅਤੇ ਸਰਕਾਰ ਤੋਂ ਕਿਸਾਨ ਸਹਾਇਤਾ ਲਈ ਚੁੱਕੇ ਜਾਂਦੇ ਕਦਮਾਂ ਅਤੇ ਦਿੱਤੀਆਂ ਦੀਆਂ ਸਕੀਮਾਂ ਦਾ ਲਾਭ ਆਸਾਨੀ ਨਾਲ ਲੈ ਸਕੇਗਾ। ਉਹਨਾ ਕਿਹਾ ਕਿ ਇਹ ਕਾਰਡ ਪ੍ਰਧਾਨ ਮੰਤਰੀ ਕਿਸਾਨ ਖਾਤੇ ਨਾਲ ਵੀ ਜੁੜੇਗਾ। ਉਨਾ ਕਿਹਾ ਕਿ ਫਾਰਮਰ ਆਈਡੀ ਨਾਲ ਕਿਸਾਨ ਦੀ ਜਮੀਨੀ ਰਿਕਾਰਡ ਤਸਦੀਕ ਪੱਕੀ ਹੋ ਜਾਵੇਗੀ ਅਤੇ ਉਸ ਨੂੰ ਕਿਸੇ ਵੀ ਆਉਣ ਵਾਲੇ ਸਮੇਂ ਹੋਰ ਪਰੂਫ ਨਹੀਂ ਦੇਣਾ ਪਵੇਗਾ। ਖੇਤੀਬਾੜੀ ਵਿਭਾਗ ਬਲਾਕ ਘੱਲ ਖੁਰਦ ਨੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਆਪਣੀ ਫਾਰਮਰ ਆਈਡੀ ਤੁਰੰਤ ਬਣਵਾਉਣ ਆਪਣੀ ਨੇੜਲੇ ਕਾਮਨ ਸਰਵਿਸ ਸੈਂਟਰ ਵਿੱਚ ਜਾ ਕੇ ਇਹ ਲਾਭ ਹਾਸਿਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਆਈਡੀ ਰਜਿਸਟਰੇਸ਼ਨ ਕਰਵਾਉਣ ਸਮੇਂ ਕਿਸਾਨ ਆਪਣਾ ਜਮੀਨ ਦੀ ਫਰਦ ਜਮਾਂਬੰਦੀ, ਮੋਬਾਇਲ ਨੰਬਰ ਨਾਲ ਲਿੰਕ ਅਧਾਰ ਕਾਰਡ, ਪੇਨ ਕਾਰਡ ਨਾਲ ਲੈ ਕੇ ਜਾਣ ਅਤੇ ਆਈਡੀ ਬਣਵਾ ਕੇ ਆਉਣ ਵਾਲੇ ਸਮੇਂ ਲਾਭਪਾਤਰੀ ਵਾਲੇ ਲਾਭ ਉਠਾਉਣ ਦੇ ਯੋਗ ਬਣੋ।Related