ਫ਼ਰੀਦਕੋਟ (ਵਿਪਨ ਮਿੱਤਲ) – ਭਾਰਤੀਆ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਦੇ ਨਾਰਥ ਜੋਨ ਦੇ ਜ਼ੋਨਲ ਮੈਨੇਜਰ ਸ. ਜੇ.ਪੀ.ਐੱਸ.ਬਜਾਜ ਨੇ ਫ਼ਰੀਦਕੋਟ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਵੀਜ਼ਨਲ ਮੈਨੇਜਰ ਸ਼੍ਰੀ ਰਾਜੇਸ਼ ਵਿਆਸ ਵੀ ਉਚੇਚੇ ਤੌਰ ਹਾਜ਼ਰ ਸਨ। ਇਸ ਮੌਕੇ ਫ਼ਰੀਦਕੋਟ ਦੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਪੂਰੇ ਜੋਸ਼ ਨਾਲ ਸੁਆਗਤ ਕੀਤਾ। ਇਸ ਦੌਰੇ ਦਾ ਉਦੇਸ਼ ਫ਼ਰੀਦਕੋਟ ਬ੍ਰਾਂਚ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨਾ, ਕਰਮਚਾਰੀਆਂ ਤੇ ਵਿਕਾਸ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੇ ਕਾਰਜ ਨੂੰ ਹੋਰ ਬੇਹਤਰ ਬਣਾਉਣਾ ਸੀ। ਇਸ ਜੋਨਲ ਮੈਨੇਜਰ ਸ.ਬਜਾਜ ਨੇ ਬ੍ਰਾਂਚ ਮੈਨੇਜਰ ਸ਼੍ਰੀ ਸੁਸ਼ੀਲ ਕੁਮਾਰ ਮਦਾਨ ਅਤੇ ਉਨ੍ਹਾਂ ਦੀ ਟੀਮ ਨਾਲ ਪਾਲਿਸੀ ਵਿਕਰੀ, ਐੱਲ.ਆਈ.ਸੀ.ਦਾ ਮਾਰਕੀਟ ਸ਼ੇਅਰ ਡਿਜ਼ੀਟਲਕਰਨ ਕਰਨ ਨੂੰ ਵਧਾਉਣ ਅਤੇ ਨਵੀਆਂ ਤਕਨੀਕਾਂ ਦੇ ਨਾਲ ਗ੍ਰਾਹਕਾਂ ਨੂੰ ਘਰ ਬੈਠੇ ਸੇਵਾਵਾਂ ਪ੍ਰਦਾਨ ਕਰਨ ਉੱਤੇ ਜ਼ੋਰ ਦਿੱਤਾ। ਇਸ ਮੌਕੇ ਸੀਨੀਅਰ ਡਿਵੀਜ਼ਨਲ ਮੈਨੇਜਰ ਸ਼੍ਰੀ ਰਾਜੇਸ਼ ਵਿਆਸ, ਬ੍ਰਾਂਚ ਮੈਨੇਜਰ ਸ਼੍ਰੀ ਸੁਸ਼ੀਲ ਕੁਮਾਰ, ਸਹਾਇਕ ਬ੍ਰਾਂਚ ਮੈਨੇਜਰ ਸੁਰਿੰਦਰ ਚੌਧਰੀ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਤੋਂ ਬਾਅਦ ਸ.ਜੇ.ਪੀ.ਐੱਸ.ਬਜਾਜ ਨੇ ਬਾਬਾ ਫ਼ਰੀਦ ਜੀ ਪਾਵਨ ਅਸਥਾਨ ਤੇ ਜਾ ਦਰਸ਼ਨ ਕੀਤੇ, ਇਸ ਮੌਕੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਸਹਾਇਕ ਬ੍ਰਾਂਚ ਮੈਨੇਜਰ ਪ੍ਰਦੀਪ ਕੁਮਾਰ, ਸਤੀਸ਼ ਵਧਵਾ ਅਤੇ ਨਵਦੀਪ ਸ਼ਰਮਾ ਅਤੇ ਸੁਨੀਲ ਕੁਮਾਰ ਵੀ ਹਾਜ਼ਰ ਸਨ।