ਜਲੰਧਰ (ਜੀਵਨ ਜਯੋਤੀ ਟੰਡਨ): ਗਰੀਨ ਐਵਨਿਊ ਸੁਧਾਰ ਸਭਾ ਵੱਲੋਂ ਇੱਕ ਜ਼ਰੂਰੀ ਅਤੇ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਕਲੋਨੀ ਦੇ ਵਿਕਾਸ ਅਤੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਤਿੰਨ ਨਵੀਆਂ ਨਿਯੁਕਤੀਆਂ ਸਰਬਸੰਮਤੀ ਨਾਲ ਕੀਤੀਆਂ ਗਈਆਂ। ਇਹ ਤਿੰਨੋਂ ਹੀ ਨਾਵਾਂ ਨੂੰ ਮੀਟਿੰਗ ਵਿੱਚ ਹਾਜ਼ਰ ਸਤਿਕਾਰਯੋਗ ਸੱਜਣਾਂ ਨੇ ਪੂਰੀ ਸਹਿਮਤੀ ਨਾਲ ਪ੍ਰਵਾਨ ਕੀਤਾ। ਗਰੀਨ ਐਵਨਿਊ ਸੁਧਾਰ ਸਭਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਅਮਰਪ੍ਰੀਤ ਸਿੰਘ ਅਨੇਜਾ (ਰਿੰਕੂ ਜੀ) ਨੇ ਵੀ ਨਵੀਆਂ ਨਿਯੁਕਤੀਆਂ ਦੀ ਤਸਦੀਕ ਕੀਤੀ। ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਸੱਜਣਾਂ ਵਿੱਚ ਹਰਭਜਨ ਸਿੰਘ, ਪ੍ਰੇਮ ਸਿੰਘ, ਜੋਗਿੰਦਰ ਪਾਲ ਅਰੋੜਾ, ਰੋਹਿਤ ਅਰੋੜਾ,ਅਸ਼ੋਕ ਅਰੋੜਾ, ਲਵਲੀ ਰੋਡੇ, ਰਵਿੰਦਰ ਸਿੰਘ, ਐਡਵੋਕੇਟ ਹਰਮਿੰਦਰ ਸਿੰਘ, ਨਰੇਸ਼, ਵਿਜੇ ਕੁਮਾਰ (ਲੱਕੀ) ਆਦਿ ਸ਼ਾਮਲ ਸਨ।ਇਹਨਾਂ ਸਭ ਨੇ ਨਿਯੁਕਤੀਆਂ ‘ਤੇ ਆਪਣੀ ਸਰਬਸੰਮਤੀ ਸਹਿਮਤੀ ਪ੍ਰਗਟਾਈ। ਸਭਾ ਦੇ ਪ੍ਰੈਜ਼ੀਡੈਂਟ ਸਰਦਾਰ ਲੱਖਾ ਸਿੰਘ ਜੀ ਨੇ ਨਵੀਆਂ ਨਿਯੁਕਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦਿੱਤੀ ਅਤੇ ਨਵੇਂ ਪਦਾਧਿਕਾਰੀਆਂ ਨੂੰ ਵਧਾਈ ਦਿੱਤੀ। ਮੀਟਿੰਗ ਦੌਰਾਨ ਸਾਰੇ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗਰੀਨ ਐਵਨਿਊ ਸੁਧਾਰ ਸਭਾ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨਿਸ਼ਚਿਤ ਕੀਤਾ ਗਿਆ ਕਿ ਕਲੋਨੀ ਵਿੱਚ ਮੌਜੂਦ ਸਭ ਕਮੀਆਂ ਪੇਸ਼ੀਆਂ ਨੂੰ ਜਲਦ ਤੋਂ ਜਲਦ ਦੂਰ ਕਰਨ ਲਈ ਸਕਾਰਾਤਮਕ ਅਤੇ ਸਮੂਹਕ ਉਪਰਾਲੇ ਕੀਤੇ ਜਾਣਗੇ।