
Skip to content

ਜਲੰਧਰ, 12 ਨਵੰਬਰ –
ਬਸਤੀ ਸ਼ੇਖ ਸਥਿਤ ਧਰਮਸ਼ਾਲਾ ਸ਼ਿਵ ਮੰਦਰ, ਕੋਟ ਬਾਜ਼ਾਰ ਵਿਖੇ ਮਹਾਦੇਵ ਭਗਵਾਨ ਸ਼ੰਕਰ, ਮਹਾਦੇਵੀ ਜਗੱਦੰਬਾ ਤੇ ਸ਼੍ਰੀ ਕ੍ਰਿਸ਼ਨ-ਰਾਧਾ ਜੀ ਦੀ ਅਪਾਰ ਕਿਰਪਾ ਨਾਲ ਸ਼੍ਰੀਮਦ ਭਾਗਵਤ ਕਥਾ ਗਿਆਨ ਯਜ੍ਞ ਸਪਤਾਹ ਦਾ ਸ਼ੁਭ ਆਰੰਭ ਸ਼ਾਨਦਾਰ ਢੰਗ ਨਾਲ ਕੀਤਾ ਗਿਆ।

ਕਥਾਵਾਚਕ ਡਾ. ਅਨਿਲ ਜੋ ਸ਼ਾਸਤ੍ਰੀ ਜੀ (ਸ਼੍ਰੀ ਵ੍ਰਿੰਦਾਵਨ ਵਾਲੇ) ਵਲੋਂ ਹਰ ਸ਼ਾਮ ਸ਼੍ਰੀਮਦ ਭਾਗਵਤ ਕਥਾ ਦਾ ਪ੍ਰੇਰਕ ਤੇ ਆਤਮਿਕ ਵਿਆਖਿਆਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਉੱਤੇ ਸ. ਮਨਜੀਤ ਸਿੰਘ ਟੀਟੂ, ਕੌਂਸਲਰ ਵਾਰਡ ਨੰਬਰ 50 ਅਤੇ ਵਿਰੋਧੀ ਧਿਰ ਦੇ ਨੇਤਾ (ਭਾਜਪਾ) ਨੇ ਹਾਜ਼ਰੀ ਭਰੀ ਅਤੇ ਧਾਰਮਿਕ ਭਾਵਨਾ ਨਾਲ ਭਰਪੂਰ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਡਾ. ਅਨਿਲ ਜੋ ਸ਼ਾਸਤ੍ਰੀ ਵਲੋਂ ਸ. ਟੀਟੂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

ਇਸ ਪਵਿੱਤਰ ਸਮਾਰੋਹ ਵਿੱਚ ਰਵਿੰਦਰ ਭੰਡਾਰੀ, ਓਂਕਾਰ ਘਈ, ਵਿਜੇ ਧੀਰ, ਰਵੀ ਗੁਪਤਾ, ਪੰਕਜ ਬਾਬਾ ਜੀ, ਜੋਤੀ ਟੰਡਨ, ਮਨੀ ਨਿਹੰਗ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ।

ਇਸ ਮੌਕੇ ਅਮਰਪ੍ਰੀਤ ਸਿੰਘ, ਚੀਫ ਐਡੀਟਰ “ਵੈਲਕਮ ਪੰਜਾਬ” ਦਾ ਵੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਭਾਗਵਤ ਕਥਾ ਵਰਗੇ ਆਧਿਆਤਮਿਕ ਸਮਾਗਮ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਤੇ ਧਾਰਮਿਕ ਜਾਗਰਤੀ ਪੈਦਾ ਕਰਦੇ ਹਨ।
Related