ਜਲੰਧਰ (ਜੀਵਨ ਜੋਤੀ ਟੰਡਨ) : ਸਾਹਿਬਜ਼ਾਦਿਆਂ ਦੀ ਪਾਵਨ ਸ਼ਹਾਦਤ ਦੀ ਯਾਦ ਵਿੱਚ ਅੱਜ ਸ਼੍ਰੀ ਭਗਵਾਨ ਮੰਦਰ ਸੋਸਾਇਟੀ ਵੱਲੋਂ ਦੁੱਧ ਦਾ ਲੰਗਰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਲਗਾਇਆ ਗਿਆ। ਇਸ ਮੌਕੇ ‘ਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਲੰਗਰ ਪ੍ਰਾਪਤ ਕਰਕੇ ਸਾਹਿਬਜ਼ਾਦਿਆਂ ਨੂੰ ਨਮਨ ਕੀਤਾ।ਇਸ ਸੇਵਾ ਕਾਰਜ ਦੌਰਾਨ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ.ਮਨਜੀਤ ਸਿੰਘ ਟੀਟੂ, ਕੌਂਸਲਰਪਤੀ ਦਰਸ਼ਨ ਭਗਤ, ਰਕੇਸ਼ ਕੁਮਾਰ ਲਾਡੀ, ਸੁਰਿੰਦਰ ਸ਼ਰਮਾ ਪੱਪੂ , ਹੈਪੀ ਕੋਚਰ, ਕੁੱਕੀ, ਜੋਗਿੰਦਰ ਚੁੱਘ, ਸਰਦਾਰ ਜੀ, ਮਨੀਸ਼ ਸੇਠ ਸਮੇਤ ਹੋਰ ਗਣਮਾਨ੍ਯ ਸ਼ਖ਼ਸੀਅਤਾਂ ਮੌਜੂਦ ਰਹੀਆਂ। ਸਾਰੇ ਮਹਿਮਾਨਾਂ ਨੇ ਸੋਸਾਇਟੀ ਦੇ ਇਸ ਧਾਰਮਿਕ ਤੇ ਸਮਾਜਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ।ਸ਼੍ਰੀ ਭਗਵਾਨ ਮੰਦਰ ਸੋਸਾਇਟੀ ਦੇ ਸਦੱਸਾਂ ਵੱਲੋਂ ਇਹ ਲੰਗਰ ਸੇਵਾ ਸਾਂਝ, ਭਾਈਚਾਰੇ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਬਣੀ ਰਹੀ।