Skip to content
ਅਮਰੀਕਨ ਟੀਵੀ ਸ਼ੋਅ ‘ਜਨਰਲ ਹਾਸਪਿਟ’ ਤੋਂ ਹਰਮਨਪਿਆਰੇ ਹੋਏ ਹਾਲੀਵੁਡ ਅਦਾਕਾਰ ਜੌਨੀ ਵੈਕਟਰ ਦਾ ਕਤਲ ਹੋ ਗਿਆ ਹੈ। ਟੀਐਮਜ਼ੈਡ ਦੀ ਰਿਪੋਰਟ ਅਨੁਸਾਰ ਜੌਨੀ ਦੀ ਮਾਂ ਤੇ ਪੁਲਿਸ ਨੇ 37 ਸਾਲਾ ਇਸ ਅਦਾਕਾਰ ਦੇ ਕਤਲ ਦੀ ਪੁਸ਼ਟੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਜੌਨੀ ਵੈਕਟਰ ਲਾਸ ਏਂਜਲਸ ’ਚ ਅਪਣੇ ਇਕ ਦੋਸਤ ਨਾਲ ਵੈਸਟ ਪਿਕੋ ਬੁਲੇਵਾਰਡ ਤੇ ਸਾਊਥ ਹੋਪ ਸਟ੍ਰੀਟ ’ਤੇ ਸਨ। ਇਸ ਦੌਰਾਨ ਤਿੰਨ ਨਕਾਬਪੋਸ਼ਾਂ ਨੇ ਉਨ੍ਹਾਂ ਦੀ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਉਹ ਉਨ੍ਹਾਂ ਦੀ ਕਾਰ ’ਚੋਂ ਕੈਟੇਲਿਟਿਕ ਕਨਵਰਟਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਵੈਕਟਰ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਦਿਤੀ, ਤਾਂ ਚੋਰਾਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿਤੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀਬਾਰੀ ਤੋਂ ਬਾਅਦ ਅਦਾਕਾਰ ਨੂੰ ਸਥਾਨਕ ਹਸਪਤਾਲ ਲਿਜਾਂਦਾ ਗਿਆ ਪਰ ਤੜਕੇ ਤਿੰਨ ਵਜੇ ਉਸ ਦੀ ਮੌਤ ਹੋ ਗਈ। ਮੁਲਜ਼ਮ ਹਾਲੇ ਫ਼ਰਾਰ ਹਨ।
Related