
Skip to content

ਨਗੋਆ (ਜਾਪਾਨ), ਅਮਿਤ ਨੱਖਵਾਲ: ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ ਟ੍ਰੈਪ ਮੁਕਾਬਲੇ ਵਿੱਚ ਸੋਨ ਤਗਮਾ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਨੀਰੂ ਇਸ ਈਵੈਂਟ ਵਿੱਚ ਸੋਨ ਤਗਮਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ।
26 ਸਾਲਾ ਨੀਰੂ ਨੇ ਫਾਈਨਲ ਦੌਰਾਨ ਆਪਣੀ ਸਟੀਕ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 30 ਵਿੱਚੋਂ 28 ਟਾਰਗੇਟ ਸਫਲਤਾਪੂਰਵਕ ਹਿੱਟ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨੇ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਮਹੱਤਵਪੂਰਨ ਸੋਨ ਤਗਮਾ ਪਾਇਆ।
ਮੁਕਾਬਲੇ ਵਿੱਚ ਚੀਨ ਦੀ ਸਨ ਯੂਨੋਂਗ ਨੇ 26 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਕੁਵੈਤ ਦੀ ਹਾਜਰ ਅਬਦੁਲਮਲਿਕ 21 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ।
ਇਸੇ ਦੌਰਾਨ ਪੁਰਸ਼ਾਂ ਦੇ ਟ੍ਰੈਪ ਮੁਕਾਬਲੇ ਵਿੱਚ ਭਾਰਤ ਦੇ ਸ਼ਪਥ ਭਾਰਦਵਾਜ ਫਾਈਨਲ ਵਿੱਚ 10 ਸ਼ਾਟਾਂ ਤੋਂ ਬਾਅਦ ਮੁਕਾਬਲੇ ਤੋਂ ਬਾਹਰ ਹੋ ਗਏ। ਉਨ੍ਹਾਂ ਨੇ 10 ਵਿੱਚੋਂ 7 ਨਿਸ਼ਾਨੇ ਸਫਲਤਾਪੂਰਵਕ ਲਗਾਏ ਅਤੇ ਅੱਠਵਾਂ ਸਥਾਨ ਹਾਸਲ ਕੀਤਾ।
ਨੀਰੂ ਢਾਂਡਾ ਦੀ ਇਸ ਪ੍ਰਾਪਤੀ ਨੂੰ ਭਾਰਤੀ ਨਿਸ਼ਾਨੇਬਾਜ਼ੀ ਲਈ ਇੱਕ ਮਹੱਤਵਪੂਰਨ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।
Related