Skip to content
ਜਲੰਧਰ (ਵਿੱਕੀ ਸੂਰੀ) ਜਲੰਧਰ ਦੇ ਵੈਸਟ ਹਲਕੇ ਬਸਤੀ ਸ਼ੇਖ ‘ਚ ਪੈਂਦੇ ਕਾਲਾ ਸਿੰਘਾ ਰੋਡ ਦੇ ਇਲਾਕਾ ਨਿਵਾਸੀਆਂ ਨੂੰ ਇਸ ਇਲਾਕੇ ਦੇ ਸੁਵਿਧਾ ਸੈਂਟਰ ਵਿੱਚ ਜਾ ਕੇ ਬਹੁਤ ਪਰੇਸ਼ਾਨੀਆ ਦਾ ਸਾਮਣਾ ਕਰਨਾ ਪੈ ਰਿਹਾ ਹੈ ।ਲੋਕਾਂ ਦਾ ਕਹਿਣਾ ਇਹ ਹੈ ਕਿ ਸੁਵਿਧਾ ਸੈਂਟਰ ਦੇ ਵਰਕਰਾਂ ਵੱਲੋਂ ਆਮ ਲੋਕਾਂ ਦਾ ਕੰਮ ਨਹੀਂ ਕੀਤਾ ਜਾ ਰਿਹਾ। ਆਮ ਜਨਤਾ ਸਰਕਾਰ ਦੇ ਸਰਕਾਰੀ ਦਫ਼ਤਰ ਸੁਵਿਧਾ ਕੇਂਦਰ ਤੋਂ ਬਹੁਤ ਪਰੇਸ਼ਾਨ ਹਨ ।
ਲੋਕਾਂ ਵਲੋ ਦਸਿਆ ਗਿਆ ਕਿ ਛੋਟੇ ਤੋਂ ਛੋਟੇ ਕੰਮ ਵਾਸਤੇ ਵੀ ਓਹਨਾ ਨੂੰ 4-4 5-5 ਚੱਕਰ ਲਗਾਉਣੇ ਪੈਂਦੇ ਹਨ । ਉਸ ਤੋਂ ਬਾਅਦ ਵੀ ਆਮ ਲੋਕਾਂ ਦੀ ਗਲ ਨਹੀਂ ਸੁਣੀ ਜਾਂਦੀ। ਬਹੁਤ ਲੋਕ ਸੁਵਿਧਾ ਕੇਂਦਰ ਵਿਖੇ ਬਹੁਤ ਦੁਰੋ ਦੁਰੋ ਵੀ ਕੰਮ ਕਰਵਾਉਣ ਵਾਸਤੇ ਆਉਂਦੇ ਹਨ ਪਰ ਫੇਰ ਵੀ ਸਰਕਾਰੀ ਦਫ਼ਤਰ ਤੋਂ ਓਹਨਾ ਨੂੰ ਨਿਰਾਸ਼ ਹੋ ਕੇ ਵਾਪਿਸ ਜਾਣਾ ਪੈਂਦਾ ਹੈ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਮੁੱਦੇ ਤੇ ਕਿ ਕਦਮ ਚੁੱਕਦਾ ਹੈ।
Related